,

ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ



















ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ ,
ਬੇਜਾਨ ਬਾਰੂਦ ਦੇ ਕਣਾਂ ’ਚ
ਸੁੱਤੀ ਅੱਗ ਨੂੰ
ਸੁਫ਼ਨੇ ਨਹੀਂ ਆਓਂਦੇ,
ਬਦੀ ਲਈ ਉਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ
ਸੁਫ਼ਨੇ ਨਹੀਂ ਆਓਂਦੇ,
ਮਲਾਹਾਂ ਨਾਲ ਰੁੱਸ ਗਏ ਸਮੁੰਦਰਾਂ ਨੂੰ
ਸੁਫ਼ਨੇ ਨਹੀ ਆਓਂਦੇ,
ਸ਼ੈਲਫ਼ਾਂ ਚ’ ਪਏ ਇਤਿਹਾਸ ਦੇ ਗ੍ਰੰਥਾਂ ਨੂੰ
ਸੁਫ਼ਨੇ ਨਹੀ ਆਓਂਦੇ,
ਸੁਫਨਿਆਂ ਲਈ ਲਾਜ਼ਮੀਂ ਹੈ
ਝਾਲੂ ਦਿਲ ਦਾ ਹੋਣਾ 
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ,
ਸੁਫ਼ਨੇ ਇਸੇ ਲਈ
ਹਰੇਕ ਨੂੰ ਨਹੀਂ ਆਓਂਦੇ

0 comments:

Post a Comment