,

ਗ਼ਜ਼ਲ - ਮੈਂ ਕੱਲ ਤਸਵੀਰ ਦੇਖੀ....
















ਤੇਰੀ ਕਿੱਥੇ ਮੈਂ ਕੱਲ ਤਸਵੀਰ ਦੇਖੀ ।
ਕਲੇਜੇ ਅਪਣੇ ਜਿਉਂ ਸ਼ਮਸ਼ੀਰ ਦੇਖੀ ।

ਮੈਂ ਅੱਖਾਂ ਮੀਟ ਕੇ ਆਪੇ ਨੂੰ ਤੱਕਿਆ
ਤਾਂ ਅਪਣੇ ਗਿਰਦ ਸੌ ਜ਼ੰਜੀਰ ਦੇਖੀ ।

ਲਿਖੀ ਇਕ ਰਾਤ ਉੱਤੇ ਸਾਨਗੀ ਨੇ
ਮੈਂ ਜਗਦੀ ਜਾਮਨੀ ਤਹਿਰੀਰ ਦੇਖੀ ।

ਮੈਂ ਏਨਾ ਨੇੜਿਓਂ ਪਾਣੀ ਨੂੰ ਤੱਕਿਆ
ਕਿ ਹਰ ਕਤਰੇ ਦੇ ਦਿਲ 'ਚ ਲਕੀਰ ਦੇਖੀ ।

ਨ ਮਿਲਿਆ ਗੀਤ ਸ਼ਬਦ ਖਿਆਲ ਕੋਈ
ਕਿਸੇ ਖੰਜ਼ਰ ਨੇ ਛਾਤੀ ਚੀਰ ਦੇਖੀ ।

ਜਦੋਂ ਦਾ ਨੇੜਿਓਂ ਤੱਕਿਆ ਮੈਂ ਖੁਦ ਨੂੰ
ਮੈਂ ਕੁਲ ਖਲਕਤ ਹੀ ਬੇ-ਤਕਸੀਰ ਦੇਖੀ ।

ਨਵੇਂ ਦੁੱਖ ਵਿਚ ਪੁਰਾਣੇ ਲਫਜ਼ ਤੜਪੇ
ਨਵੇਂ ਵਾਕਾਂ ਦੀ ਇਉਂ ਤਾਮੀਰ ਦੇਖੀ ।

0 comments:

Post a Comment