,

ਚਰਖਾ ਕੱਤ ਕੁੜੀਏ



 
 
 
 
 
 
 
 
 
 
ਸਾਨੂੰ ਲਗਦੀ ਏ ਘੂਕ ਪਿਆਰੀ,
ਚਰਖਾ ਤੂੰ ਕੱਤ ਕੁੜੀਏ।
ਸਿਰ 'ਤੇ ਲੈਕੇ ਸੂਹੀ ਫੁਲਕਾਰੀ
ਚਰਖਾ ਤੂੰ ਕੱਤ ਕੁੜੀਏ।

ਇਸ ਚਰਖੇ ਦੀ ਘੂਕਰ ਸੁਣਕੇ ਜੋਗੀ ਉਤਰ ਪਹਾੜੋਂ ਆਵੇ,
ਮਿੱਠੀ ਮਿੱਠੀ ਬੀਨ ਵਜਾ ਕੇ ਚਿੱਤ ਨੂੰ ਚਿਤ ਮਣੀ ਲਾਵੇ,
ਇਹਦੀ ਨਾਗਾਂ ਭਰੀ ਪਟਾਰੀ
ਚਰਖਾ ਤੂੰ ਕੱਤ ਕੁੜੀਏ।

ਇਸ ਚਰਖੇ ਦੀ ਘੂਕਰ ਖਾਤਰ ਕੁੜੀਆਂ ਸ਼ੋਰ ਮਚਾਇਆ,
ਵਿਚ ਤਿੰ੍ਰਜਣ ਕੱਠੀਆਂ ਹੋਕੇ ਗੀਤ ਖੁਸ਼ੀ ਦਾ ਗਾਇਆ,
ਤੇਰੀ ਸਾਰੀਆਂ ਦੇ ਉੱਤੇ ਸਰਦਾਰੀ
ਚਰਖਾ ਤੂੰ ਕੱਤ ਕੁੜੀਏ।

ਇਸ ਚਰਖੇ ਦੀ ਘੂਕਰ ਸੁਣਕੇ ਪਿੰਡ ਦਿਆਂ ਨੰਬਰਦਾਰਾਂ,
ਹਾਲੇ ਮਾਮਲੇ ਲੈਣੇ ਭੁੱਲ ਗਏ ਭਰੀਆਂ ਸਭ ਵੰਗਾਰਾਂ,
ਪੀ ਕੇ ਨੱਚਦੇ ਫਿਰਨ ਪਟਵਾਰੀ
ਚਰਖਾ ਤੂੰ ਕੱਤ ਕੁੜੀਏ।

ਇਸ ਚਰਖੇ ਦੀ ਘੂਕ ਨੂੰ ਸੁਣਕੇ ਮੁੰਡੇ ਖੁੰਡੇ ਖੜ• ਗਏ,
ਪੰਨੀਵਾਲੀਏ ਵਰਗੇ ਕਈ ਇਸ਼ਕ ਦੀ ਪੌੜੀ ਚੜ• ਗਏ,
ਲਾ ਬੈਠੇ ਸਭ ਤੋਂ ਬੁਰੀ ਬਿਮਾਰੀ।
ਚਰਖਾ ਤੂੰ ਕੱਤ ਕੁੜੀਏ।

0 comments:

Post a Comment