ਮੇਰੇ ਪਿੰਡ ਦਾ ਚਾਚਾ ਲ੍ਛੂ ਮਜਹਬੀ
ਹਰ ਸਾਲ ਡਾ ਅੰਬੇਦਕਰ ਦੇ ਜਨਮ ਦਿਨ ਤੇ
ਫੋਟੋ ਉਪਰ ਨਵੇਂ ਫੁੱਲ ਚੜਾਉਂਦਾ ਹੈ
ਸਦੀਆਂ ਤੋਂ ਗੋਹੇ ਕੂੜੇ ਦਾ ਕਮ
ਕਰਦਾ ਆ ਰਿਹਾ ਪਰਿਵਾਰ ਉਸਦਾ
ਪਰ ਚਾਚੇ ਲ੍ਛੂ ਨੂੰ ਹਾਲੇ ਵੀ ਆਸ ਹੈ
ਕਿ ਦਿਨ ਬਦਲਣਗੇ ਉਸਦੇ
ਜੁਆਕ ਉਸਦੇ ਕਰਦੇ ਨੇ
ਗੋਹਾ ਚੁੱਕਣ ਦਾ ਕੰਮ
ਪੜ੍ਹਾਈ ਦੇ ਨਾਲ ਨਾਲ
ਚਾਚੇ ਲ੍ਛੂ ਨੂੰ ਪਤਾ ਹੈ ਇੰਨਾ ਤਾਂ
ਰਾਖਵਾਂਕਰਨ ਹੈ ਉਸਦੀ ਜਾਤ ਲਈ
ਉੱਚਾ ਚੁਕਣ ਲਈ ਉਸਦੀ ਜਾਤ ਦੇ ਲੋਕਾਂ ਨੂੰ
ਬੱਚੇ ਉਸਦੇ ਹਨ ਹੁਸ਼ਿਆਰ ਵੀ
ਪਰ ਇਹ ਰਾਖਵਾਂਕਰਨ
ਉਸਨੂੰ ਕਿਓਂ ਨਹੀਂ ਚੁਕਦਾ ਉੱਚਾ
ਇਹ ਸਵਾਲ ਉਸਨੂੰ ਬਹੁਤ ਤੰਗ ਕਰਦਾ ਹੈ
ਅਜੇ ਵੀ ਮੇਰੇ ਪਿੰਡ ਦਾ ਚਾਚਾ ਲ੍ਛੂ
ਹਰ ਸਾਲ ਡਾ ਅੰਬੇਦਕਰ ਦੇ ਜਨਮ ਦਿਨ ਤੇ
ਫੋਟੋ ਉਪਰ ਨਵੇਂ ਫੁੱਲ ਚੜਾਉਂਦਾ ਹੈ
ਚਾਚਾ ਲ੍ਛੂ ਕਦੋਂ ਬਣੇਗਾ ਸਰਦਾਰ ਲਛਮਣ ਸਿੰਘ
ਮੈਂ ਅਕਸਰ ਸੋਚਦਾ ਹਾਂ

0 comments:
Post a Comment