,

ਅੱਖੀ ਦੇਖੀ ਪੀੜ

 
 
 
 
 
 
 
ਨਿੱਤ ਮੈਂ ਕਮ ਤੇ ਜਾਣਾ ਇੱਕੋ ਗੱਲ ਦੇਖਦਾ ਹਾਂ....
ਕੁਝ ਬੰਦੇ ਸੜਕ ਕਿਨਾਰੇ ਬੈਠੇ ਰਲ ਦੇਖਦਾ ਹਾਂ....
ਤਨ ਲਿਰਾਂ ਦੇ ਨਾਲ ਢੱਕੇ ਹੋਏ ਅੱਧ ਮੁਕਮੱਲ ਨੇ....
ਕੁਝ ਮੈਲੀਆਂ ਚਾਦਰਾਂ ਕੋਲ ਉਹਨਾਂ ਦੇ ਮੈਲੇ ਕੰਬਲ ਨੇ......

ਮੈਂ ਆਪਣੇ ਤਨ ਨੂੰ ਲਿੜਿਆਂ ਦੇ ਨਾਲ ਲੱਧਕੇ ਰੱਖਦਾ ਹਾਂ......
ਪਰ ਫਿਰ ਵੀ ਠੰਡ ਵਿੱਚ ਠਰਦਾ ..ਠੰਡ ਨੂੰ ਜਰ ਨਾ ਸਕਦਾ ਹਾਂ.....

ਸੋਚਾਂ ਦੀ ਤੁੱਖਦੀ ਅੱਗ ਵਿੱਚ ਮੇਰੇ ਵਿਚਾਰ ਰਹਿਣ ਰੜਦੇ....
ਇਹਨਾਂ ਨੂੰ ਠੰਡ ਨਈ ਲਗਦੀ ਜਾਂ ਮਹਿਸੂਸ ਨਈ ਕਰਦੇ....

ਇਹ ਸਭ ਤੱਕਕੇ ਦਿਲ ਵਿੱਚ ਇੱਕ ਤਕਲੀਫ ਜਹੀ ਉੱਠਦੀ .....
ਪਛਤਾਵਿਆਂ ਵਾਲੀ ਸੂਲ ਸਿਨੇ ਵਿੱਚ ਬਾਰ-ਬਾਰ ਚੁਬੱਦੀ......

ਵੱਡੇ ਸਿਨਾਜੋਰ ਗੱਲਾ ਦੇ ਮਹਿਲ ਬਣਾਉਂਦੇ ਨੇ....
ਸਾਡੀ ਰੰਗਲੀ ਧਰਤੀ ਤੇ ਜੋ ਆਪਣਾ ਹੱਕ ਜਤਾਉਂਦੇ ਨੇ.....

ਵੋਟਾਂ ਵੇਲੇ ਗਰਜ-ਗਰਜ ਅਸਮਾਨ ਪਾੜਦੇ ਨੇ ....
ਸਾਡੀਆਂ ਰੂਹਾਂ ਚਾਵਾਂ ਦੇ ਪਿਂਜਰੇ ਚ ਤਾੜਦੇ ਨੇ....

ਜਿੱਤ ਕੇ ਕਿਧੱਰੇ ਲੁੱਕ ਗਏ ਹੁਣ ਕਿਉਂ ਦੋਰਾ ਕਰਦੇ ਨਈ....
ਉਹਨਾਂ ਲੋਕਾਂ ਦੇ ਮੁੱਖਾਂ ਤੋ ਦੁੱਖ ਤਕਲੀਫਾਂ ਪੜਦੇ ਨਈ.....

ਕਈ ਵਾਰੀ ਸੋਚਾਂ ਵੋਟ ਪਾਉਣ ਦਾ ਫਾਇਦਾ ਕੀ ਹੁੰਦਾ.....
ਐਵੇ ਕਿਸੇ ਤੇ ਹੱਕ ਜਤਾਉਣ ਦਾ ਫਾਇਦਾ ਕੀ ਹੁੰਦਾ ....

ਪਰ ਦੀਪ ਕੰਗ ਇਕੱਲਾਏ ਕੁੱਝ ਕਰ ਵੀ ਸੱਕਦਾ ਨਈ ......
ਪਰ ਹੁਣ ਕਿਸੇ ਦੇ ਹੱਕ ਵਿੱਚ ਡੱਟਕੇ ਖੜ ਵੀ ਸੱਕਦਾ ਨਈ......

ਮੇਰੀ ਅੱਖੀ ਦੇਖਿਆ ਹਾਲ ਹੈ ਇਹ.......

0 comments:

Post a Comment