ਭਰੀ ਬਾਹਰੇ ਛਾਂਗਿਆ ਹੋਇਆ ਰੁੱਖ ਹਾਂ ।
ਕਿਸੇ ਮਜਦੂਰ ਦੇ ਬੱਚੇ ਦੀ ਭੁੱਖ ਹਾਂ ।
ਜੋ ਦਿੱਲ ਦਾ ਦਿੱਲ 'ਚ ਹੀ ਰਹਿ ਗਿਆ,
ਕਿਸੇ ਨੂੰ ਦੱਸਿਆ ਨਾ ਗਿਆ ਓਹ ਦੁੱਖ ਹਾਂ ।
ਜੋ ਉਮਰ ਭਰ ਸਬ ਤੋਂ ਗਾਲਾਂ ਖਾਂਦੀ ਰਹੀ,
ਕਿਸੇ ਬਾਂਝ ਦੀ ਬਦਕਿਸਮਤ ਕੁੱਖ ਹਾਂ ।
ਜਿਸਦੇ ਸਬ ਅਹਿਸਾਸ ਮੋਅ ਗਏ ਨੇ,
ਪਰ ਸਾਹ ਲੈ ਰਿਹਾ ਏ ਓਹ ਮਨੁੱਖ ਹਾਂ ।
ਨਾ ਬਚਦਾ ਹਾਂ ਨਾ ਹੀ ਸੜਦਾ ਹਾਂ ਮੈਂ,
ਗਿਲ੍ਹੀ ਲੱਕੜ ਜਿਹਾ ਰਿਹਾ ਧੁੱਖ ਹਾਂ ।
ਇਸ ਜਿੰਦਗੀ ਤੋ ਚੰਗਾ ਮੌਤ ਆ ਜਾਵੇ,
ਮੀਤ, ਹਰ ਪਲ ਸੁਖਦਾ ਇਹ ਸੁੱਖ ਹਾਂ ।

0 comments:
Post a Comment