ਜਿਹੜੀ
ਸਹਿ ਲੈਂਦੀ ਏ ਜੁਲਮ
ਹੱਸ ਕੇ
ਹਰ ਵਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਵਿਦਿਆ ਦੀ ਦੋੜ੍ਹ ਵਿਚ
ਆਪਣੇ ਹੀ ਭਰਾ ਕੋਲੋਂ
ਜਾਂਦੀ ਏ ਹਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਹੀਰ ਵਾਂਗ ਮਾਪਿਆਂ ਲਈ
ਛੱਡ ਦਿੰਦੀ ਏ
ਰਾਂਝਾ ਯਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਜਿਸਮਫਰੋਸ਼ੀ ਦੇ ਬਜ਼ਾਰ 'ਚ
ਸਿਖ ਜਾਂਦੀ ਏ ਹੋਣਾ
ਨੀਲਾਮ ਬਾਰ ਬਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਆਪਣੇ ਹੀ ਤਨ ਦੇ ਹਿੱਸੇ ਨੂੰ
ਆਪਣੇ ਹੱਥੀਂ
ਦਿੰਦੀ ਏ ਮਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਕਮਜ਼ੋਰ ਸ਼ਰੀਰ ਕਾਰਨ
ਜੋਰ ਵਾਲੇ ਦੀ ਹਵਸ਼ ਦਾ
ਹੋ ਜਾਂਦੀ ਏ ਸ਼ਿਕਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਮਰਿਯਾਦਾ ਖਾਤਿਰ ਹੀ ਬਸ
ਜੁੱਤੀ ਬਣਕੇ ਲੈਂਦੀ ਏ
ਸਾਰੀ ਉਮਰ ਗੁਜਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ ।
ਜਿਹੜੀ
ਜਵਾਨੀ ਵਾਰ ਔਲਾਦ ਜਵਾਨ ਕਰਦੀ
ਤੇ ਬੁਢਾਪੇ 'ਚ ਉਸੇ ਹੱਥੋਂ
ਪਾਵੇ ਤਿਰਸਕਾਰ
ਓਹ ਔਰਤ
ਕਿਨ੍ਹੀ ਮਜਬੂਰ ਹੋਵੇਗੀ । - ਮੀਤ ਅਨਮੋਲ
