,

ਉਧਾਲਾ




















ਕੋਠੇ ਚੜ੍ਹ ਕੇ ਕੱਤਣ ਲੱਗੀ
ਆ ਪੂਣਾਂ ਨੂੰ ਅੱਗ ਪਈ
ਪਹਿਲਾਂ ਘਰ 'ਚੋਂ ਧੂੰਆਂ ਉਠਿਆ
ਫਿਰ ਗਲੀਆਂ ਨੂੰ ਲੱਗ ਗਈ
ਗੂੰਜ ਗਿਆ ਓਹਦੇ ਤਨ ਦਾ ਬੇਲਾ
ਆ ਰਾਂਝਣ ਦੀ ਸੱਦ ਪਈ
ਅੱਖੀਆਂ ਨੇ ਮੰਗਿਆ ਮੁਕਲਾਵਾ
ਬੁੱਲਾਂ ਨੂੰ ਵਿਹੁ ਲੱਗ ਗਈ
ਪੱਟਾਂ ਦੇ ਵਿਚ ਪਈਆਂ ਪੀਂਘਾਂ
ਹੁਸਨ ਜਵਾਨੀ ਰੱਜ ਗਈ
ਬੈਠ ਮਰਾਸਣ ਪੀਹਵੇ ਵਟਣਾ
ਅੱਖ ਨੈਣ ਦੀ ਫੱਬ ਗਈ
ਬੂੱਢ਼ੇ ਝਾਟੇ ਕਰਨ ਸਲਾਹਾਂ
ਸਾਰੇ ਪਿੰਡ ਦੀ ਲੱਜ ਗਈ
ਲੱਗੀ ਅੱਗ, ਮਿਹਣਾ ਵੱਜਾ
ਹੱਥਕੜੀਆਂ ਵਿਚ ਬਝ ਗਈ
ਪਰ ਸਮਿਆਂ ਦੀ ਅਲਕ ਵਛੇਰੀ
ਕਿੱਲੇ ਪੱਟ, ਭੱਜ ਗਈ

0 comments:

Post a Comment