,

ਸ਼ਹਿਰ ਕਿ ਜੰਗਲ













ਜੰਗਲਾਂ ਵੱਲ ਸ਼ਹਿਰ ਜਾ ਰਿਹਾ ।
ਜਾਂ ਸ਼ਹਿਰਾਂ ਵੱਲ ਜੰਗਲ ਆ ਰਿਹਾ ।
ਕਦੇ ਇਥੇ ਇਨਸਾਨ ਵੱਸਦੇ ਸਨ,
ਅੱਜ ਜੰਗਲ ਬਣੇ, ਇਸ ਸ਼ਹਿਰ ਦਾ ਮੈਂ ਕਿ ਕਰਾਂ?

ਮਝਾਂ ਗਾਵਾਂ ਮਰ ਰਹੀਆਂ ਨੇ ।
ਤਾਂ ਹੀ ਇੱਲਾਂ ਉਡਾਰੀ ਭਰ ਰਹੀਆਂ ਨੇ ।
ਦਿਖੇ ਕੋਈ ਬੋਟ ਕਿ ਬੋਚ ਕੇ ਖਾ ਜਾਵਣ,
ਬਾਜਾਂ ਦੇ ਇਸ ਕਹਿਰ ਦਾ ਮੈਂ ਕਿ ਕਰਾਂ ?

ਹੁੰਦਾ ਇਨਸਾਨ ਤਾਂ ਦੇਖ ਕੇ ਲੰਘਦਾ ।
ਫਸਲ ਨੂੰ ਉਝਾੜਨ ਤੋਂ ਸੰਗਦਾ ।
ਇਹ ਤਾਂ ਹੈ ਜੰਗਲੀ ਕੁੱਤਿਆਂ ਦਾ ਝੁੰਡ,
ਅਵਾਜ਼ ਦਿੱਤੇ ਵੀ ਨਾ ਠਹਿਰਦਾ ਮੈਂ ਕਿ ਕਰਾਂ ?

ਇੱਕ ਅੱਖ ਵਿਚ ਹੁੰਦੇ ਮੁੱਕ ਜਾਂਦੇ ।
ਦੋ ਚਾਰ ਹੁੰਦੇ ਹੰਝੂ ਸੁੱਕ ਜਾਂਦੇ ।
ਪਰ ਘਰ ਘਰ ਵਿਚ ਹੰਝੂਆਂ ਦੀ
ਬੰਨ੍ਹ ਤੋੜ੍ਹ ਵਗਦੀ, ਨਹਿਰ ਦਾ ਮੈਂ ਕਿ ਕਰਾਂ ?

ਝੱਟ ਪੱਟ ਜੇ ਮਾਰ ਦਿੰਦਾ ।
ਬੇਝਿਜਕ ਹੱਸਕੇ ਮੈਂ ਪੀ ਲੈਂਦਾ ।
ਮੀਤ, ਪਰ ਤਰਸਾ ਤਰਸਾ ਕੇ ਮਾਰਦੇ
ਮਿੱਠੇ ਜਹੇ, ਇਸ ਜ਼ਹਿਰ ਦਾ ਮੈਂ ਕਿ ਕਰਾਂ ?

0 comments:

Post a Comment