,

ਤੇਰੀ ਮੇਰੀ ਮੁਹੱਬਤ

 
 
 
 
 
 

ਜਿੰਦਗੀ ਅਹਿਸਾਸ ਦਾ ਏ ਨਾਮ, ਧੜਕਣ ਦਾ ਨਹੀ,
ਮੈਂ ਜਿੰਦਾ ਨਹੀਂ ਹੁਣ, ਤੇਰੇ ਭੁੱਲ ਜਾਣ ਤੋਂ ਬਾਅਦ ।
ਸਿਰਫ ਇਕ ਗੂੰਗੀ ਚੀਕ ਏ ਬਾਕੀ ਇਨ੍ਹਾਂ ਅੱਖਾਂ 'ਚ,
ਕੁੱਝ ਹੋਰ ਨਾ ਰਿਹਾ ਸਾਰੇ ਹੰਝੂ ਡੁੱਲ ਜਾਣ ਤੋਂ ਬਾਅਦ ।
ਆਪਣੇ ਪਿੰਡ ਮੁੜਨ ਦੀ ਹੁਣ ਹਸਰਤ ਨਹੀਂ ਮੈਨੂੰ,
ਤੇਰੇ ਸ਼ਹਿਰ ਦੇ ਕੱਖਾਂ 'ਚ ਰੁੱਲ ਜਾਂ ਤੋਂ ਬਾਅਦ ।
ਤੇਰੀ ਮੇਰੀ ਮੁਹੱਬਤ ਬਸ ਇਤਰ ਦੀ ਖੁਸ਼ਬੂ ਸੀ,
ਕਿਨੇ ਕੁ ਦਿਨ ਰਹਿੰਦੀ, ਸੀਸ਼ੀ ਖੁੱਲ ਜਾਣ ਤੋਂ ਬਾਅਦ ।
ਪੂਜਦਾ ਸੀ ਜਿਸਨੂੰ ਵੇਦਾਂ ਵਾਂਗ, ਕੋਡੀ ਮੁੱਲ ਪਿਆ,
ਉਸ ਕਿਤਾਬੇ ਇਸ਼ਕ ਦਾ, ਤੁੱਲ ਜਾਣ ਤੋਂ ਬਾਅਦ ।
ਮਾਖਿਓਂ ਮਿੱਠਾ ਯਕੀਨ ਜਹਿਰੋਂ ਕੋੜਾ ਹੋ ਗਿਆ,
ਦਿਲਾਂ 'ਚ ਚੰਦਰਾ ਵਹਿਮ ਘੁੱਲ ਜਾਣ ਤੋਂ ਬਾਅਦ ।
NY62WEDJ2VEM

2 comments:

  • Harman   May 6, 2012 at 1:38 AM

    bohat hi acha likhia hai veer ji ap ne lachhman singh bangalore 767679816

  • Admin   June 14, 2012 at 10:41 PM

    ਬਹੁਤ ਬਹੁਤ ਸ਼ੁਕਰੀਆ ਜੀ

Post a Comment