,

ਇਕ ਰਾਂਝਾ ਮੈਨੂੰ ਲੋੜੀਦਾ



















ਕੁੰਨ ਫੈਕੋਨੋ ਅੱਗੇ ਦੀਆਂ ਲੱਗੀਆਂ,
ਨਿਉਂਨ ਨਾ ਲੱਗਿਆ ਚੋਰੀ ਦਾ ।
ਇਕ ਰਾਂਝਾ ਮੈਨੂੰ ਲੋੜੀਦਾ ।
ਆਪ ਛਿਡ਼ ਜਾਂਦਾ ਨਾਲ ਮੱਝੀਂ ਦੇ
ਸਾਨੂੰ ਕਿਉਂ ਬੇਲਿਓਂ ਮੋੜ੍ਹੀ ਦਾ ।
ਇਕ ਰਾਂਝਾ ਮੈਨੂੰ ਲੋੜੀਦਾ
ਰਾਝੇਂ ਜਿਹਾ ਮੈਨੂੰ ਹੋਰ ਨਾ ਕੋਈ
ਮਿੰਨਤਾਂ ਕਰ ਕਰ ਮੋੜ੍ਹੀਦਾ ।
ਇਕ ਰਾਂਝਾ ਮੈਨੂੰ ਲੋੜੀਦਾ ।
ਸਾਨੂੰ ਲਿਆ ਦੇ ਨੈਨ ਸਲੋਕੇ
ਸੂਹਾ ਦੁਪੱਟਾ ਗੋਰੀ ਦਾ
ਇਕ ਰਾਂਝਾ ਮੈਨੂੰ ਲੋੜੀਦਾ
ਅਹਿਮਦ ਅਹਿਦ ਵਿਚ ਫਰਕ ਨਾ ਬੁਲ੍ਹਿਆ
ਰੱਤੀ ਕੁ ਭੇਤ ਮਰੋੜੀ ਦਾ ।
ਇਕ ਰਾਂਝਾ ਮੈਨੂੰ ਲੋੜੀਦਾ ।

0 comments:

Post a Comment