,

ਸਵਰਗਾਂ ਦਾ ਲਾਰਾ



















ਨਾ ਦੇ ਇਹ ਸਵਰਗਾਂ ਦਾ ਲਾਰਾ ।
ਸਾਨੂੰ ਸਾਡਾ ਕੁਫ਼ਰ ਪਿਆਰਾ ।
ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ
ਮੈਂ ਕੀ ਮੱਥੇ ਟੇਕਾਂ ।
ਪੱਥਰ ਦਿਲ ਭਗਵਾਨ ਦਾ ਕੀਤਾ ।
ਇਹ ਜੋਤਾਂ ਦਿਆਂ ਸੇਕਾਂ ।
ਵੇਖਣ ਦਿਉ ਜਵਾਨੀ ਕੋਈ
ਮੈਨੂੰ ਬਹ ਬਹ ਲਾਗੇ ।
ਮੇਰਾ ਰੱਬ ਲਕੋਈ ਬੈਠੇ
ਇਹ ਘੁੰਗਟ ਦੇ ਧਾਗੇ ।
ਬਲਦੀ ਲਾਟ ਹੁਸਨ ਦੀ ਉਤੋਂ
ਜਾਂ ਉਸ ਘੁੰਡ ਸਰਕਾਇਆ ।
ਲੱਖ ਨਸੀਹਤ ਕਰਦਾ ਸੀ ਜੋ
ਪਹਿਲੋਂ ਭੁੱਜਣ ਆਇਆ ।
ਮਹੰਦੀ ਵਾਲੇ ਹੱਥ ਜਦੋਂ ਆ
ਕਰਨ ਇਸ਼ਾਰੇ ਲੱਗੇ ।
ਕਾਫ਼ਰ ਸਾਰੇ ਪਿੱਛੇ ਰਹਿ ਗਏ
ਮੋਮਨ ਹੋਏ ਅੱਗੇ ।
ਦੋਵੇਂ ਨੈਣ ਨਸ਼ੀਲੇ ਐਡੇ,
ਕੁਲ ਦੁਨੀਆਂ ਨਸ਼ਿਆਈ ।
ਮੈਨੂੰ ਮੰਜ਼ਲ ਦੀ ਹੱਦ ਮੇਰੀ
ਉਥੋਂ ਕਰ ਦਿਸ ਆਈ ।
ਹੁਣ ਕੀ ਐਵੇਂ ਰਾਹਾਂ ਦੇ ਵਿਚ
ਖੇਹ ਉਡਾਉਣੀ ਯਾਰਾ ।
ਏਹੋ ਠੀਕਰ ਠਾਕਰ ਸਾਡਾ
ਏਹੋ ਠਾਕਰ-ਦਵਾਰਾ ।
ਨਾਂ ਦੇ ਇਹ ਸਵਰਗਾਂ ਦਾ ਲਾਰਾ ।
ਸਾਨੂੰ ਸਾਡਾ ਕੁਫ਼ਰ ਪਿਆਰਾ ।

0 comments:

Post a Comment