ਵਿਰਹਾ ਦਾ ,ਝੋਰਿਆਂ ,ਮਜਬੂਰੀਆਂ ਦਾ
ਹਿੱਚਕੀਆਂ ਦਾ, ਹੌਕਿਆਂ ਹਟਕੋਰਿਆਂ ਦਾ
ਮੱਨੁਖਤਾ ਦੇ ਢਿੱਡ ਅੰਦਰ, ਉਸ਼ਰ ਗਿਆ ਹੈ ਇੱਕ
ਠੰਡਾ ਜ਼ਖ ਉਤਰੀ ਧਰੁਵ
ਜੇ ਸਲੂਣੀ ਗਿਲ੍ਹ ਸ਼ੀਤ ਪੌਣਾ ਦੀ
ਤੁਹਾਡੇ ਸਾਹਾਂ ਅੰਦਰ ਆ ਰਚੀ ਹੈ
ਤੇ ਅੱਖਾਂ ਦੀਆਂ ਝਿਮਨੀਆਂ ਉੱਤੇ
ਹੰਝੂ ਤੁਹਾਡੇ ਕੋਰਾ ਬਣ ਕੇ ਛਾਹ ਗਾਏ ਨੇ
ਤਾਂ 'ਕੱਲਿਆਂ ਰੋਣ ਲਈ ਕਿਸੇ ਹਨੇਰੇ
ਨਾਪਾਕ ਖੂੰਜੇ ਦੀ ਤਲਾਸ਼ ਨਾ ਕਰੋ
ਹੋ ਸਕੇ ਤਾ ਵਿਚ ਚੁਰਾਹੇ ਜਜਬਿਆਂ ਦੀ ਅੱਗ ਬਾਲੋ
ਅੰਗਿਆਰਾਂ ਦੇ ਗੀਤ ਬਨਾਵੋ, ਹਵਾ ਦੀ ਧੂਣੀ ਉਤੇ ਦਾਗੋ
ਤੇ ਹੇਰ ਕੰਬਦੇ ਦਿਲ ਨੂੰ ਗਰਮਾਓ
ਹੋ ਸਕੇ ਤਾ ਵਿਚ ਚੁਰਾਹੇ ਜਜਬਿਆਂ ਦੀ ਅਗ ਬਾਲੋ
ਜੇ ਠਰ ਰਹੀ ਆਦਮ ਜਾਤ ਦੀ ਹੋਂਦ ਦਾ ਕਾਂਭਾ,
ਤੁਹਾਡੀ ਸੋਚ ਨੂੰ ਸਰਦ ਹੈ ਕਰਦਾ
ਤੇ ਪ੍ਰਤੀਕਰਮ ਆਪਣੇ ਹੀ ਸੁੰਘੜ ਰਹੇ ਅਕਾਰ ਦਾ
ਰਾਤ ਦੀ ਕਾਲਖ 'ਚ ਕਈ ਰੂਪ ਵੱਟਾ ਕੇ ,
ਤੁਹਾਡੀ ਕਲਪਨਾ ਨੂੰ ਹੈ ਕੰਭਾਉਂਦਾ ,
ਤਾਂ ਕਿਸੇ ਪਥਰ ਅਗੇ ਜੋਤ ਜਗਾ ਕੇ ,
ਉਤਰੀ ਧਰੁਵ ਪਿਘਲਨ ਦੀ ਆਸ ਨਾ ਕਰੋ
ਨਾ ਵੇਖੋ ਆਕਾਸ਼ ਵਲ ਇੰਝ ਨੀਜ਼ ਲਾ ਕੇ ,
ਕਿਸੇ ਪ੍ਰੋਮਿਥਿਆਸ ਨੇ ਅੱਗ ਲੈ ਕੇ ਨਹੀ ਉਤਰਨਾ
ਨਾ ਰਖੋ ਆਸ ਕੋਫ਼ੀ ਦੇ ਪਿਆਲੇ ਚੋਂ ਉਠਦੀ ਭਾਫ ਤੋਂ
ਵਿਦ੍ਰੋਹ ਜਹੇ ਕੋੜੇ ਸੰਕਲਪ ਦੀ
ਤੇ ਇਸ ਤੋਂ ਪਹਿਲਾਂ ਸੁੰਘੜ ਕੇ ਸੁਨ ਹੋ ਜਾਵੋ
ਧਰਤੀ ਦੇ ਪ੍ਰੋਮਿਥਿਸਾਂ ਨੂੰ ਪਹਚਾਨੋ ,
ਜਿਨ੍ਹਾਂ ਦੀਆਂ ਝੁੱਗੀਆਂ 'ਚ ਬਲ ਰਹੇ ਦੀਵਿਆਂ ਨੇ
ਇੱਕ ਦਿਨ ਲਾਵਾ ਬਣ ਫਟਨਾ ਹੈ
ਤਦੇ ਹੀ ਉਤਰੀ ਧਰੁਵ ਦਾ ਪਤਨ ਹੋਣਾ ਹੈ ............
ਤਦੇ ਹੀ ਉਤਰੀ ਧਰੁਵ ਦਾ ਪਤਨ ਹੋਣਾ ਹੈ ............

0 comments:
Post a Comment