,

ਕੰਬਦੀ ਕਲਾਈ



















ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,
ਅਸਾਂ ਧਾ ਗਲਵੱਕੜੀ ਪਾਈ ।
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ ।
ਧਾ ਚਰਨਾ ਤੇ ਸੀਸ ਨਿਵਾਯਾ,
ਸਾਡੇ ਮੱਥੇ ਛੋਹ ਨ ਪਾਈ ।
ਤੁਸੀਂ ਉਚੇ ਅਸੀਂ ਨੀਵੇਂ ਸਾਂ,
ਸਾਡੀ ਪੇਸ਼ ਨ ਗਈਆ ਕਾਈ ।
ਫਿਰ ਲੜ ਫੜਨੇ ਨੂੰ ਉਠ ਦੌੜੇ,
ਹਾਇ ਲੜ ਓ ਬਿਜਲੀ ਲਹਿਰਾਈ ।
ਉਡਦਾ ਜਾਂਦਾ ਪਰ ਉਹ ਅਪਣੀ,
ਇੱਕ ਛੁਹ ਸਾਨੂੰ ਗਿਆ ਲਾਈ ।
ਮਿੱਟੀ ਚਮਕ ਪਈ ਇਹ ਮੋਈ ਤੇ,
ਤੁਸੀਂ ਲੂਆਂ ਵਿੱਚ ਲਿਸ਼ਕੇ,
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ ।

0 comments:

Post a Comment