skip to main |
skip to sidebar
,
Posted by
Admin
ਨਿਰੀਆਂ ਵਸਤਾਂ ਦਾ ਰੱਬ ਵਸਤ ਹੈ
ਜਿਉਂਦਿਆਂ ਦਾ ਰੱਬ ਜਿਉਂਦਾ
ਮਸਤਾਂ ਦਾ ਰੱਬ ਮਸਤ ਹੈ ਭੋਲ਼ੇ ਦਾ ਰੱਬ ਭੋਲ਼ਾ
ਚੁਸਤਾਂ ਦਾ ਰੱਬ ਚੁਸਤ ਹੈ
ਲੋਭੀ ਦਾ ਰੱਬ ਚੜ੍ਹਾਵੇਖੋਰਾ
ਦਇਆਵਾਨ ਦਾ ਰੱਬ ਦਿਆਲੂ
ਬਲ਼ੀਆਂ ਮੰਗਦਾ ਜ਼ਾਲਮ ਦਾ ਰੱਬ
ਮਿਹਰਬਾਨ ਦਾ ਰੱਬ ਕ੍ਰਿਪਾਲੂ
ਰੋਂਦੇ ਸੋ ਫਿਰਨ ਵਰਾਉਂਦੇ ਰੱਬ ਨੂੰ
ਹੱਸਦਿਆਂ ਦਾ ਰੱਬ ਆਪੇ ਰਾਜ਼ੀ
ਮਾੜੇ ਦਾ ਰੱਬ ਨਹੀਂ ਸੁਰੱਖਿਅਤ
ਜੈਸੀ ਜਿੰਦ ਤੈਸਾ ਗੋਬਿੰਦ
ਜੇਹੀ ਜਾਨ ਤੇਹਾ ਭਗਵਾਨ
ਸਭ ਕੋਈ ਰੱਬ ਹੈ ਆਪੇ
ਰੱਬ ਹੀ ਸਭ ਹੈ ਆਪੇ
ਹਰ ਕੋਈ ਹਰਿ ਹੈ
ਹਰ ਇਕ ਦਾ ਇਕ ਹਰਿ ਹੈ
ਛੋਟੇ ਬੰਦੇ ਦਾ ਰੱਬ ਛੋਟਾ
ਵੱਡੇ ਦਾ ਰੱਬ ਵੱਡਾ
ਸਭ ਤੇ ਵੱਡਾ ਨਾਨਕ ਸਾਇਰ
ਨਾਨਕ ਦਾ ਰੱਬ ਸਭ ਤੋਂ ਵੱਡਾ
0 comments:
Post a Comment