,

ਚਾਨਣ ਦੀ ਫੁਲਕਾਰੀ













ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ।
ਅੰਬਰ ਦਾ ਇੱਕ ਆਲਾ ਸੂਰਜ ਬਲ ਦਿਆਂ,
ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ ।

ਅੰਬਰ -ਗੰਗਾ ਹੁੰਦੀ ਗਾਗਰ ਭਰ ਦੇਂਦੀ,
ਦਰਦਾਂ ਦਾ ਦਰਿਆਉ ਕਿਹੜਾ ਘੁੱਟ ਭਰੇ ।

ਇਹ ਜੁ ਸਾਨੂੰ ਅੱਗ ਰਾਖਵੀਂ ਦੇ ਚੱਲਿਓਂ,
ਦਿਲ ਦੀ ਬੁੱਕਲ ਬਲਦੀ ਚਿਣਗਾਂ ਕੌਣ ਜਰੇ ।

ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ,
ਹਾਲੇ ਵੀ ਇੱਕ ਹਉਕਾ ਤੇਰੀ ਗੱਲ ਕਰੇ ।
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ।

0 comments:

Post a Comment