,

ਗ਼ਜ਼ਲ - ਸੁਖਵਿੰਦਰ ਅੰਮ੍ਰਿਤ



















ਜਿਸਮ ਦੀ ਕੈਦ ‘ਚੋਂ ਬਰੀ ਕਰ ਦੇ ।
ਮੈਨੂੰ ਕਤਰੇ ਤੋਂ ਹੁਣ ਨਦੀ ਕਰ ਦੇ ।

ਇਹਨਾਂ ਫੁੱਲਾਂ ਦਾ ਕੀ ਭਰੋਸਾ ਹੈ
ਮੈਨੂੰ ਮਹਿਕਾਂ ਦੇ ਹਾਣ ਦੀ ਕਰ ਦੇ ।

ਮੇਰੀ ਮਿੱਟੀ ਦੀ ਤੜਪ ਤੱਕਣੀ ਤਾਂ
ਅਪਣੀ ਬਾਰਿਸ਼ ਨੂੰ ਮੁਲਤਵੀ ਕਰ ਦੇ ।

ਏਸ ਟਾਹਣੀ ‘ਤੇ ਫੁੱਲ ਖਿੜਾ ਦਾਤਾ
ਇਹਨੂੰ ਮਮਤਾ ਦੀ ਮੂਰਤੀ ਕਰ ਦੇ ।

0 comments:

Post a Comment