ਕਿੰਝ ਆਖਾਂ, ਜਿੰਦਗੀ ਗੁਲਜਾਰ ਹੈ ਤੇਰੇ ਬਿਨਾ ।
ਸਾਹ ਵੀ ਲੈਣਾ ਹਰ ਘੜੀ, ਦੁਸ਼ਵਾਰ ਹੈ ਤੇਰੇ ਬਿਨਾ ।
ਹਰਫ਼ ਕਾਗਜ਼, ਓ, ਅ, ਕ, ਖ, ਗ ਤੇ ਅਲਿਫ ਬੇ,
ਹੁਣ ਕਿਤਾਬਾਂ, ਕਲਮ ਮੇਰਾ, ਪਿਆਰ ਹੈ ਤੇਰੇ ਬਿਨਾ ।
ਤੈਨੂੰ ਸੋਚਾਂ , ਤੈਨੂੰ ਲੋਚਾਂ , ਹਾਰ ਘੜੀ ਸੋਚਾਂ 'ਚ ਤੂੰ,
ਵੇਖ ਮੇਰੀ, ਸੋਚ ਦਾ ਕੀ, ਮਿਆਰ ਹੈ, ਤੇਰੇ ਬਿਨਾ ।
ਆਉਂਦੇ ਜਾਂਦੇ, ਸਾਹਾਂ ਉੱਤੇ, ਲਿਖਣਾ ਚਾਹਸਾਂ, ਤੇਰਾ ਨਾਂ,
ਕੌਣ ਮੇਰੇ ਪਿਆਰ ਦਾ, ਹੱਕਦਾਰ ਹੈ ਤੇਰੇ ਬਿਨਾ ।
ਜੀਅ ਲਵਾਂ, ਜੀਣ ਨੂੰ, ਜੀਅ ਵੀ ਹੁਣ, ਕਰਦਾ ਨਹੀਂ,
ਘੱਟ ਹੀ ਮੇਰੇ, ਜੀਣ ਦਾ, ਆਸਾਰ ਹੈ, ਤੇਰੇ ਬਿਨਾ ।
ਜੇ ਮਿਲੇਂ ਰੱਬ ਨੂੰ ਕਦੇ , ਮੇਰਾ ਸੁਨੇਹਾ ਦੇ ਦਵੀਂ,
ਫੇਰਾ ਪਾ, ਜਨਤਾ ਬੜੀ, ਲਾਚਾਰ ਹੈ ਤੇਰੇ ਬਿਨਾ ।
(ਕਾਵਿ ਸੰਗ੍ਰਿਹ "ਅਣਉੱਠੇ ਕਦਮਾਂ ਦੀ ਪੈੜ" ਵਿਚੋਂ)

0 comments:
Post a Comment