,

ਉਮਰਾ ਬੀਤ ਗਈ.......



















ਜ਼ਿੰਦਗੀ ਦਾ ਪੰਧ ਲਮੇਰਾ
ਜੋਬਨ ਬਹਾਰ ਦੀ ਰੁੱਤੇ
ਇੱਕ ਲਫਂਜ਼ 'ਇਸ਼ਕ' ਚੁਣਿਆ
ਉਮਰਾ ਬੀਤ ਗਈ
 
ਜ਼ਹਿਨ ਦਾ ਵੀਰਾਨ ਅੰਬਰ
ਚੰਨ ਦੀ ਉਦਾਸ ਚਾਨਣੀ
ਤਾਰਿਆਂ ਦੀ ਸੰਘਣੀ ਚੁੱਪ
ਉਮਰਾ ਬੀਤ ਗਈ

ਸਮਿਆਂ ਦੇ ਸਿਆਲ
ਜਿਸਮ ਮੰਗ ਰਿਹਾ ਸੇਕ
ਖਵਾਹਿਸ਼ਾਂ ਦੀ ਧੂਣੀ
ਉਮਰਾ ਬੀਤ ਗਈ

ਖੰਘ ਦੇ ਦਿਨ
ਤਾਸ਼ ਦੀ ਅਧੂਰੀ ਬਾਜ਼ੀ
ਉਹੀ ਪੁਰਾਣੀ ਰੰਜਿਸ਼
ਉਮਰਾ ਬੀਤ ਗਈ.......

0 comments:

Post a Comment