skip to main |
skip to sidebar
,
Posted by
Admin
ਮੈਂ ਹਾਂ ਕਾਲੀ ਧੁੱਪ ਨੀ ਜਿੰਦੇ
ਜੋ ਰਾਤਾਂ ਨੂੰ ਚੜਦੀ
ਨਾ ਕਿਧਰੇ ਕੋਈ ਚਾਨਣ ਮੇਰਾ
ਨਾ ਮੇਰਾ ਪਰਛਾਵਾਂ
ਨਾ ਮੈ ਸੜੀ ਹਿਜਰ ਦੇ ਰੇਤੇ
ਨਾ ਬੰਜਰ ਮੁਰਝਾਈ
ਨਾ ਬੱਦਲਾਂ ਸੰਗ ਪੀਘਾਂ ਝੂਟੀ
ਨਾ ਮਹਿਕੀ ਸ਼ੋਖ ਹਵਾਵਾਂ
ਨਾ ਮੇਰੇ ਬਾਗੀਂ ਮੋਰਾਂ ਪਾਈਆਂ
ਝੂਮ ਝੂਮ ਕੇ ਪਾਇਲਾਂ
ਨਾ ਸਾਵਣ ਵਿੱਚ ਸੁਰਮੇ ਰੰਗੀਆਂ
ਨੈਣੀ ਘੋਰ ਘਟਾਵਾਂ
ਸੁਣਿਐਂ ਸੂਰਜ ਪੂਰਬ ਚੜਕੇ
ਨਿੱਤ ਪੱਛਮ ਢਲ ਜਾਵੇ
ਜਿਸ ਧਰਤੀ 'ਤੇ ਆਪਾਂ ਜਿੰਦੇ
ਨਾ ਵਕਤ ਨਾ ਚਾਰ ਦਿਸ਼ਾਵਾਂ
ਚਾਰ ਜੁਗਾਂ ਤੋਂ ਭਟਕ ਰਿਹਾ ਹੈ
ਹੋਂਦ ਮੇਰੀ ਦਾ ਬਿੰਦੂ
ਅਰਬਦ ਨਰਬਦ ਧੁੰਦੂਕਾਰਾ
ਨਾ ਮੰਜ਼ਿਲ ਨਾ ਰਾਹਵਾਂ
0 comments:
Post a Comment