,

ਕੁਫ਼ਰ













ਅੱਜ ਅਸਾਂ ਇਕ ਦੁਨੀਆ ਵੇਚੀ
ਤੇ ਇਕ ਦੀਨ ਵਿਹਾਜ ਲਿਆਏ
ਗੱਲ ਕੁਫ਼ਰ ਦੀ ਕੀਤੀ...

ਸੁਪਨੇ ਦਾ ਇਕ ਥਾਨ ਉਣਾਇਆ
ਗਜ਼ ਕੁ ਕਪੜਾ ਪਾੜ ਲਿਆ
ਤੇ ਉਮਰ ਦੀ ਚੋਲੀ ਸਿਤੀ...

ਅੱਜ ਅਸਾਂ ਅੰਬਰ ਦੇ ਘੜਿਉਂ
ਬੱਦਲ ਦੀ ਇਕ ਚੱਪਣੀ ਲਾਹੀ
ਘੁੱਟ ਚਾਨਣੀ ਪੀਤੀ...

ਗੀਤਾਂ ਨਾਲ ਚੁਕਾ ਜਾਵਾਂਗੇ
ਇਹ ਜੁ ਅਸਾਂ ਮੌਤ ਦੇ ਕੋਲੋਂ
ਘੜੀ ਹੁਦਾਰੀ ਲੀਤੀ...

0 comments:

Post a Comment