skip to main |
skip to sidebar
,
Posted by
Admin
ਅੱਖਾਂ ਵਿਹੂਣਾ ਬੰਦਾ
ਨਜ਼ਰ ਵਿਹੂਣਾ ਨਹੀਂ ਹੁੰਦਾ
ਅੰਨ੍ਹਾ ਨਹੀਂ ਹੁੰਦਾ
ਸਭ ਰੰਗ ਢੰਗ ਜਾਣਦਾ
ਓਹਦੇ ਕੰਨਾਂ ਤੇ ਅੱਖਾਂ
ਨੱਕ ਤੇ ਅੱਖਾਂ
ਉਂਗਲਾਂ ਦੇ ਪੋਟਿਆਂ ਤੇ
ਪੈਰਾਂ ਤੇ ਅੱਖਾਂ
ਦੋ ਅੱਖਾਂ ਗਈਆਂ
ਪਰ ਗੁਆਚੀਆਂ ਨਹੀਂ
ਕਰੋੜਾਂ ਹਿੱਸਿਆਂ ‘ਚ ਵੰਡੀਆਂ ਗਈਆਂ
ਹਰ ਹਿੱਸਾ ਪੂਰੀ ਅੱਖ
ਜਿਵੇਂ ਚੁੰਬਕ ਦਾ ਹਰ ਟੁਕੜਾ ਪੂਰਾ ਚੁੰਬਕ
ਗੁਆਚੀ ਅੱਖ ਦਾ ਇਕ ਇਕ ਟੁਕੜਾ
ਜਿਸਮ ਦੇ ਹਰ ਸੈੱਲ ਨਾਲ ਜੁੜ ਜਾਂਦਾ
ਤੇ ਬਚਦੇ ਟੁਕੜਿਆਂ ਨੂੰ ਪੀਸ ਕੇ
ਕੁਦਰਤ ਉਸ ਦੇ ਖ਼ੂਨ ਵਿਚ ਘੋਲ ਦਿੰਦੀ
ਉਸ ਦੇ ਜਿਸਮ ਦੇ ਅੰਦਰ ਬਾਹਰ
ਅਰਬਾਂ ਖਰਬਾਂ ਅਸੰਖ ਅੱਖਾਂ
ਜਾਂ ਫਿਰ ਪੂਰਾ ਜਿਸਮ
ਹੀ ਇਕ ਵੱਡੀ ਸਾਰੀ ਅੱਖ
ਇਕ ਵਾਰ ਮੈਂ ਆਪਣੇ ਚਿੱਤੋਂ
ਇਕ ਅੰਨ੍ਹੇ ਨੂੰ ਸਹਾਰਾ ਦੇਣ ਲੱਗਾ
ਉਹ ਕਹਿਣ ਲੱਗਾ-
ਛੱਡੋ ਜੀ ਰਹਿਣ ਦਿਓ
ਮੈਂ ਤੁਹਾਡੇ ਨਾਲੋਂ ਜ਼ਿਆਦਾ ਦੇਖ ਸਕਦਾਂ
ਤੁਹਾਨੂੰ ਸਿਰਫ਼ ਸਥੂਲ ਦਿਸਦਾ
ਸੂਖ਼ਮ ਉਸਦੇ ਓਹਲੇ ਛੁਪਿਆ ਰਹਿੰਦਾ
ਮੈਨੂੰ ਸੂਖ਼ਮ ਦੇ ਆਰੋਂ ਪਾਰੋਂ
ਸਥੂਲ ਦਿਸਦਾ ਹੈ
ਤੁਹਾਡੀ ਨਜ਼ਰ ਦਿਨ ਅਤੇ ਰੌਸ਼ਨੀ ਦੀ ਮੁਥਾਜ਼ ਹੈ
ਮੈਂ ਰਾਤ ਨੂੰ ਵੀ ਦੇਖ ਲੈਂਦਾ ਹਾਂ
ਮੇਰਾ ਦਿਨ ਚੌਵੀ ਘੰਟੇ ਦਾ ਹੈ
ਬਾਬਿਆਂ ਨੇ ਕਿਹਾ-
ਅੰਧੇ ਸੇਈ ਨ ਆਖੀਅਨ -----
0 comments:
Post a Comment