ਕਾਹਦੀ ਨਦੀ ਹਾਂ ਸੁਹਣਿਆਂ, ਕੀ ਆਬਸ਼ਾਰ ਹਾਂ ।
ਜੇਕਰ ਮੈਂ ਤੇਰੀ ਪਿਆਸ ਤੋਂ ਹੀ ਦਰਕਿਨਾਰ ਹਾਂ ।
ਦਰ ਹਾਂ ਮੈਂ ਇਸ ਮਕਾਨ ਦਾ ਜਾਂ ਕਿ ਦੀਵਾਰ ਹਾਂ ।
ਹਰ ਹਾਲ ਵਿਚ ਹੀ ਮੈਂ ਨਿਰੰਤਰ ਇੰਤਜ਼ਾਰ ਹਾਂ ।
ਵੇਖੇਂਗਾ ਇਕ ਨਜ਼ਰ ਅਤੇ ਪਹਿਚਾਣ ਜਾਏਂਗਾ,
ਤੇਰੇ ਚਮਨ ਦੀ ਸੁਹਣਿਆਂ ਮੈਂ ਹੀ ਬਹਾਰ ਹਾਂ ।
ਮੈਂ ਉਹ ਸੁਖ਼ਨ ਹਾਂ ਜੋ ਨਹੀਂ ਮਿਟਦਾ ਮਿਟਾਉਣ ‘ਤੇ,
ਮੈਂ ਜ਼ਿੰਦਗੀ ਦਾ ਗੀਤ ਹਾਂ, ਲਫ਼ਜ਼ਾਂ ਤੋਂ ਪਾਰ ਹਾਂ ।
ਖੁਰ ਕੇ ਉਹ ਮੇਰੇ ਸੇਕ ਵਿਚ ਬੇਨਕਸ਼ ਹੋ ਗਏ,
ਜੋ ਸੋਚਦੇ ਸੀ ਮੈਂ ਕੋਈ ਮੋਮੀ ਮੀਨਾਰ ਹਾਂ ।
ਤੂੰ ਜ਼ਖ਼ਮ ਜੋ ਦਿੱਤੇ ਸੀ ਮਹਿਫ਼ੂਜ਼ ਨੇ ਦਿਲ ਅੰਦਰ,
ਮੈਂ ਸਾਂਭ ਕੇ ਰੱਖੀ ਹੈ ਉਹ ਗਲ਼ ਦੀ ਗਾਨੀ ਵੀ ।

0 comments:
Post a Comment