skip to main |
skip to sidebar
,
Posted by
Admin
ਕਵਿਤਾ ਨਾ ਮੰਗੇ
ਫ਼ੀਤਾ ਮਿਣਨ ਲਈ
ਕੈਂਚੀ ਕੱਟਣ ਲਈ
ਸਾਹਲ- ਗੁਣੀਆਂ ਕੋਨੇ ਸਿੱਧੇ ਕਰਨ ਲਈ
ਤੇਸਾ ਘੜਨ ਲਈ
ਕਰੰਡੀ ਚਿਣਨ ਲਈ…
ਕਵਿਤਾ ਨਾ ਮੰਗੇ
ਸਕਰੀਨ ਤੇ ਹਾਜ਼ਰ ਡਿਕਸ਼ਨਰੀਆਂ ਦੀ ਖ਼ੁਰਦਬੀਨੀ ਪੜਤਾਲ
ਇਨ੍ਹਾਂ ਸੰਗ ਤੁਰਦੀ ਕਵਿਤਾ ਸੰਗਦੀ ਸੁੰਗੜਦੀ
ਕਹੇ ਬੀਤੇ ਦੀ ਉਤਰਨ ਤੋਂ ਤ੍ਰਹਿੰਦੀ
ਉਹ ਤਾਂ ਮੰਗਦੀ
ਚੱਕ ਤੇ ਘੁੰਮਦੀ ਗਿੱਲੀ ਮਿੱਟੀ 'ਚ ਉੰਗਲਾਂ ਦੀ ਜ਼ੁੰਬਿਸ਼
ਸਿਰਜਣਹਾਰਾ ਸਪਰਸ਼
ਜੋ ਬਣਾਉਂਦਾ ਵੀ ਤੇ ਬਣਦਾ ਵੀ
ਹਰ ਪਲ ਨਾਲ ਨਾਲ…
0 comments:
Post a Comment