,

ਸ਼ਹੀਦ ਊਧਮ ਸਿੰਘ
















ਮੈਂ ਅਕਸਰ ਵਿਸਾਰ ਦਿੰਦਾ
ਸੌਣ ਵੇਲੇ ਕੀਤਾ
ਸਵੇਰੇ ਜਲਦੀ ਜਾਗਣ ਦਾ
ਸੈਰ ਕਰਨ ਦਾ
ਪ੍ਰਣ
ਤੇ ਹੋਰ ਕਿੰਨਾ ਕੁਝ

ਇਕ ਰਾਤ ਦੀ ਨੀਂਦ ਕਾਫੀ ਹੁੰਦੀ
ਬੰਦੇ ਨੂੰ ਕਸਮ ਤੋੜਨ ਲਈ
ਸਹੁੰ ਸੁਗੰਧ ਭੁੱਲਣ ਲਈ
ਪਰ ਇੱਕੀ ਸਾਲਾਂ ਦੀਆਂ
ਸਾਢੇ ਸੱਤ ਹਜ਼ਾਰ ਤੋਂ ਵੱਧ
ਰਾਤਾਂ ਦੀ ਨੀਂਦ ਵੀ
ਭੁਲਾ ਨਾ ਸਕੀ
ਤੈਨੂੰ ਤੇਰਾ
ਪ੍ਰਣ

ਸਮਾਂ ਭਰ ਦਿੰਦਾ ਜਣੇ ਖਣੇ ਦੇ ਜ਼ਖਮ
ਪਰ ਤੈਂ ਆਪਣੇ
ਜ਼ਖਮੀ ਦਿਲ ਅਤੇ ਰੂਹ ਦੇ ਦਰਦ ਨੂੰ
ਚਾਲ਼ੀ ਕਰੋੜ ਨਾਲ ਐਸੀ ਜਰਬ ਦਿੱਤੀ
ਕਿ ਜ਼ਖਮ ਸੁੱਕਣ ਲਈ
ਚਾਲੀ ਕਰੋੜ ਦਿਨਾਂ-ਰਾਤਾਂ ਦਾ ਸਮਾਂ ਚਾਹੀਦਾ ਸੀ

ਪਰ ਤੂੰ ਦਿਨਾਂ-ਰਾਤਾਂ ਨੂੰ
ਵਕਤ ਨੂੰ
ਆਪਣੇ ਜ਼ਖਮ ਨੂੰ ਛੂਹਣ ਦੀ ਇਜਾਜ਼ਤ ਨਾ ਦਿੱਤੀ
ਦਰਦ ਦਾ ਇਲਾਜ
ਪ੍ਰਣ ਪੂਰਤੀ ਨਾਲ ਕੀਤਾ
ਤੇਰੇ ਵਲੋਂ ਵਿਹਲੇ ਹੋਏ
ਕਰੋੜਾਂ ਦਿਨਾਂ-ਰਾਤਾਂ ਦੇ ਜੋੜਿਆਂ ਕੋਲ
ਤੇਰੀ ਅਮਰਤਾ ਨੂੰ ਗਾਉਣ ਤੋਂ ਬਿਨਾਂ
ਕੋਈ ਚਾਰਾ ਨਾ ਰਿਹਾ

(ਕਾਵਿ ਪੁਸਤਕ `ਇਹ ਬੰਦਾ ਕੀ ਹੁੰਦਾ` ਵਿਚੋਂ)

0 comments:

Post a Comment