,

ਮੈਂ ਅੰਦਰਲੇ ਨੂੰ ਹੀ ਬਾਹਰ ਤਾਂ ਨਹੀਂ ਹਾਂ ਭਾਲਦਾ ਕਿਧਰੇ














ਮੈਂ ਅੰਦਰਲੇ ਨੂੰ ਹੀ ਬਾਹਰ ਤਾਂ ਨਹੀਂ ਹਾਂ ਭਾਲਦਾ ਕਿਧਰੇ
ਮੈਂ ਆਪੇ ਤੰਦ ਬੁਣਿਆ ਤਾਂ ਨਹੀਂ ਇਸ ਜਾਲ ਦਾ ਕਿਧਰੇ


ਮੈਂ ਇਹ ਤਾਂ ਕਹਿ ਲਵਾਂ ਮੈਨੂੰ ਜ਼ਮਾਨਾ ਸਮਝ ਨਹੀਂ ਸਕਿਆ
ਗੁਨਾਹ ਪਰ ਜੇ ਕਿਤੇ ਹੋਇਆ ਮੇਰੇ ਹੀ ਖਿਆਲ ਦਾ ਕਿਧਰੇ


ਮੇਰੇ ਪੋਟੇ ਵੀ ਜ਼ਖਮੀ ਨੇ, ਮੇਰੇ ਅੱਥਰੂ ਲਹੂ ਦੇ ਨੇ
ਕੋਈ ਮੌਲਾ ਤੂੰ ਹੁਣ ਤਾਂ ਦੇ ਸਿਰਾ ਜੰਜਾਲ ਦਾ ਕਿਧਰੇ


ਮੈਂ ਤੀਰਾਂ ਦਾ ਨਿਰਾ ਜੰਗਲ ਹੀ ਤੁਰ ਕੇ ਲੰਘ ਆਇਆ ਹਾਂ
ਹਾਲੇ ਕੋਈ ਅੰਤ ਨਹੀਂ ਦਿਖਦਾ ਮੇਰੀ ਪਰ ਭਾਲ ਦਾ ਕਿਧਰੇ


ਬੜੇ ਸੱਜਣ ਬੜੇ ਮਹਿਰਮ ਬੜੇ ਮਹਿਬੂਬ ਮਿਲਦੇ ਰਹੇ
ਕੋਈ ਨਾ ਭਾਲਿਆਂ ਲਭਿਆ ਪਰ ਓਹਦੇ ਨਾਲ ਦਾ ਕਿਧਰੇ

0 comments:

Post a Comment