,

ਐਦਾਂ ਗੱਲ ਨਹੀਂ ਮੁੱਕਣੀ














ਮੇਰੀ ਕਵਿਤਾ ਚੋਂ ਉਹਨਾਂ ਨੂੰ ਸ਼ੋਰ ਸੁਣਦਾ ਹੈ
ਲਿਖਾਂ ਕੀ ਜੇ ਉਹ ਨਾ ਲਿਖਾਂ
ਜੋ ਦਿਲ ਦੇ ਵਿਚ ਹੈ l
ਕਾਰਾਂ ਦੇ ਇਸ਼ਤਿਹਾਰ ਦੇਖਦਿਆਂ
ਕਦੇ ਨਹੀਂ ਪਈ
ਜਿਹਨਾਂ ਦੀ ਨਜਰ ਗੁਮਸ਼ੁਦਾ ਦੀ ਤਸਵੀਰ 'ਤੇ
ਉਹਨਾਂ ਦਾ ਕਿਹੜਾ ਕੋਈ ਗੁਆਚਿਆ ਹੈ
ਕਿਹੜਾ ਕਦੇ ਕੋਈ ਗੁਆਚਣਾ  ਹੈ l
ਗ੍ਰੀਨ ਟੀ ਤੇ ਮਲਟੀ ਗਰੇਨ ਬਿਸਕੁਟਾਂ ਵਾਲੇ
ਆਟੇ ਦਾਲ ਤੋਂ ਪਹਿਲਾਂ ਹੀ  ਉੱਤੇ ਨੇ
ਲਾਉਣ ਧਿਆਨ ਲਭਣ ਪਰਮ ਸ਼ਾਂਤੀ
ਮੈਂ ਤਾਂ ਰੌਲਾ ਪਾਉਣਾ ਹੈ
ਹਰ ਗੱਲ 'ਤੇ
ਫਾਹੇ 'ਤੋਂ ਲੈ ਕੇ ਮੋਮੈਂਟੋ ਤਕ
ਮਿਡ-ਡੇ ਮੀਲ ਤੋਂ ਲੈ ਕੇ ਮੋਸੈਂਟੋ ਤਕ
ਕੰਮ ਵੀ ਸਾਡੇ ਕੋਲ ਕੀ ਹੈ l
ਝੰਡਾ ਸਾਡਾ ਬਦਲ ਗਿਆ
ਡੰਡਾ ਓਹੀ ਬੇਕਿਰਕ ਬੜਾ
ਭੂਰੇ ਵੀ ਨੇ ਗੋਰਿਆਂ ਵਰਗੇ
ਚਿੱਟੇ ਕੁੜਤੇ ਕੋਟਾਂ ਵਾਲੇ
ਭੁਖਿਆਂ ਨੂੰ ਅੱਤਵਾਦੀ ਕਹਿੰਦੇ
ਸਾਥੋਂ ਈ ਵੱਟੇ ਨੋਟਾਂ ਵਾਲੇ l
ਤੱਥਾਂ ਵਿਚ ਜੇ ਰੌਲਾ ਹੈ
ਸੱਥਾਂ ਵਿਚ ਵੀ  ਪੈਣਾ ਹੈ
ਮਸਲਾ ਜਦ ਤੱਕ ਮਘਦਾ ਰਹਿਣਾ
ਅਸੀਂ ਵੀ ਗਾਹਲਾਂ ਕਢਦੇ ਰਹਿਣਾ
ਤੁਸੀਂ ਕਵਿਤਾ ਨਾ ਵੀ ਮੰਨੋ
ਸ਼ੋਰਸ਼ਰਾਬਾ ਮੰਨੋ
ਅਸੀਂ ਤਾਂ ਪਾਉਂਦੇ ਹੀ ਰਹਿਣਾ
ਐਦਾਂ ਵੀ ਤੇ ਓਦਾਂ ਵੀ
"ਜਿੱਦਾਂ ਬੋਲਿਆਂ ਨੂੰ ਸੁਣਾਈ ਦਿੰਦਾ ਹੈ"....

0 comments:

Post a Comment