skip to main |
skip to sidebar
,
Posted by
Admin
ਬਰਸਾਤ ਦਾ ਮੌਸਮ
ਸਫ਼ਰ ਵਿਚ ਉਹ ਮੇਰੇ ਨਾਲ ਨਹੀਂ
ਨਾਲ ਦੀ ਸੀਟ ਖਾਲੀ ਹੈ
ਜਿਸ ਦੀ ਬੜੀ ਸਹੂਲਤ ਹੈ ਮੈਨੂੰ
ਮੇਜ਼ ਵਾਂਗ
ਇਸ ਤੇ ਅਖਬਾਰ ਕਿਤਾਬ ਜਾਂ ਪੈਨ ਰੱਖ ਸਕਦਾਂ
ਪਾਣੀ ਦੀ ਬੋਤਲ ਮੋਬਾਈਲ ਐਨਕ
ਤੇ ਹੋਰ ਨਿਕਸੁਕ ਰੱਖ ਸਕਦਾਂ
ਪਰ ਨਿਕਸੁਕ
ਉਸ ਦੀ ਗੈਰ ਮਜੂਦਗੀ ਨਹੀਂ ਪੂਰਦਾ
ਜਿਸ ਨੇ ਮੇਰੇ ਨਾਲ ਹੋਣਾ ਸੀ
ਸਹੂਲਤਾਂ
ਮੁਹੱਬਤ ਤੋਂ ਵਧਕੇ ਨਹੀਂ ਹੋ ਸਕਦੀਆਂ
ਅੱਜ ਗੱਡੀ ਦੀ ਖਿੜਕੀ ਥਾਣੀਂ
ਬਾਹਰ ਹੀ ਵੇਖੀ ਜਾਣ ਨੂੰ ਜੀਅ ਕਰਦੈ
ਦੂਰ ਤੱਕ ਫੈਲੇ ਦਿਸਦੇ
ਹਰੇ ਭਰੇ ਖੇਤ ਮੈਦਾਨ ਚਰਾਗਾਹਾਂ
ਫਸਲਾਂ ਰੁੱਖ ਵੇਲਾਂ ਬੂਟੇ
ਸੰਤੁਸ਼ਟ ਤੇ ਪ੍ਰਸੰਨ ਚੰਗੇ ਲਗਦੇ
ਧਰਤੀ ਨਮੀ ਨਾਲ ਰੱਜੀ ਹੋਈ
ਜਿਵੇਂ ਆਤਮਾ ਰੱਜੀ ਹੁੰਦੀ
ਮੁਹੱਬਤ ਨਾਲ
0 comments:
Post a Comment