skip to main |
skip to sidebar
,
Posted by
Admin
ਨਦੀਓਂ ਤੋਂ ਨੀਰ ਵਿਛੜੇ ਉਹ ਆਖਰ ਸੁੱਕ ਗਏ ਨੇ।
ਅੱਖਾਂ ਗਈਆਂ ਪੱਥਰਾ ਤੇ ਅੱਥਰੂ ਵੀ ਮੁੱਕ ਗਏ ਨੇ।
ਗਮਾਂ ਵਾਲਾ ਤਾਪ ਚੜ੍ਹ ਕੇ ਰੁੱਸ ਗਏ ਬੁੱਲ੍ਹਾਂ ਤੋਂ ਹਾਸੇ
ਪੀੜ ਭੈੜੀ ਹਿਜਰਾਂ ਦੀ ਸਦਾ ਹੀ ਰਹਿੰਦੇ ਨੈਣ ਉਦਾਸੇ
ਦੁੱਖਾਂ ਦੀ ਕਨਸੋਅ ਪਈ ਸੁੱਖ ਕਿਤੇ ਲੁੱਕ ਗਏ ਨੇ।
ਅੱਖਾਂ ਗਈਆਂ ਪੱਥਰਾ ਤੇ ਅਥਰੂ ਵੀ ਮੁੱਕ ਗਏ ਨੇ।
ਹਵਾਵਾਂ ਲੂਹਣ ਤੱਤੀਆਂ ਇਥੇ ਕੌਣ ਕਿਸੇ ਦਾ ਬੇਲੀ
ਇਕ ਤੇਰੀ ਯਾਦ ਸੱਜਣਾ ਵੇ ਸਾਡੀ ਜਿੰਦ ਦੀ ਸਹੇਲੀ
ਅਕਾਸ਼ ਚੜ੍ਹੀ ਪੀਂਘ ਦੇ ਹੁਲਾਰੇ ਵੀ ਮੁੱਕ ਗਏ ਨੇ।
ਅੱਖਾਂ ਗਈਆਂ ਪੱਥਰਾ ਤੇ ਅਥਰੂ ਵੀ ਮੁੱਕ ਗਏ ਨੇ।
ਲੱਗੀਆਂ ਦੇ ਅਵੱਲੜੇ ਦੁੱਖ ਕਹਿਣ ਲੋਕ ਜੋ ਸਿਆਣੇ
ਇਸ਼ਕੇ ਦਾ ਰੋਗ ਗੁੱਝਾ ਜਿਹਨੂੰ ਲੱਗੇ ਉਹੀਓ ਹੀ ਜਾਣੇ
ਗ਼ਰਜਾਂ ਦੇ ਬੰਨੇ ਸਾਥੀ ਭੀੜ ਪਈ ਤਾਂ ਲੁੱਕ ਗਏ ਨੇ।
ਅੱਖਾਂ ਹੋਈਆ ਪੱਥਰ ਤੇ ਅਥਰੂ ਵੀ ਮੁੱਕ ਗਏ ਨੇ।
0 comments:
Post a Comment