skip to main |
skip to sidebar
,
Posted by
Admin
ਆਖਰ
ਪਰਤ ਆਇਆ ਹਾਂ
ਦੂਰ ਦਿਸਹੱਦਿਆਂ 'ਤੇ ਵਿਛੀਆਂ
ਮਖਮਲੀ ਰੰਗੀਨ ਵਾਦੀਆਂ 'ਤੋਂ
ਆਪਣੀ ਸਰ-ਜ਼ਮੀਨ 'ਤੇ
ਪੁਰਖਿਆਂ ਦੀਆਂ ਪੈੜਾਂ 'ਤੇ
ਜੰਮੀ ਧੂੜ ਦੇ ਕਣ
ਘੁਲ ਗਏ ਹਨ
ਮੇਰੀਆਂ ਉੰਗਲਾਂ ਦੇ ਪੋਟਿਆਂ 'ਚ
ਵਗਦੇ ਲਹੂ ਦੇ ਵੇਗ ਅੰਦਰ
ਤੇ ਮੇਰੇ ਜਨਮ ਤੋਂ
ਜਲਾਵਤਨ ਹੋਣ ਤੀਕ ਦਾ
ਖਾਮੋਸ਼ ਇਤਿਹਾਸ
ਇੱਕ ਪੰਨਾਂ ਪਰਤ ਰਿਹਾ ਹੈ
ਮੇਰੇ ਪੁਰਖਿਆਂ ਨੇ
ਆਪਣੀ ਮਿੱਟੀ 'ਚ
ਮੇਰੀ ਹੋਂਦ ਦਾ
ਕਦੇ ਜੋ ਬੀਜ ਬੀਜਿਆ ਸੀ
ਉਸ ਮਿੱਟੀ 'ਚ
ਉੱਗ ਆਇਆ ਸੀ ਇੱਕ ਮਾਰੂਥਲ
ਤੇ ਮੇਰੀ ਹੋਂਦ ਦੇ
ਗੁਲਾਨਾਰੀ ਹਿੱਸੇ 'ਤੇ
ਵਕਤ ਲਿਖ ਗਿਆ
ਬੇ-ਮੌਸਮੀ
ਪੱਤਝੜ ਦੀ ਇਬਾਰਤ
ਅੱਜ ਅਚਾਨਕ
ਇਸ ਮਾਰੂਥਲ ਹੇਠ
ਇਕ ਕਰੁੰਬਲ ਨੇ ਹੋਂਠ ਖੋਹਲੇ ਹਨ
ਤੇ ਸੁੱਕੇ ਰੰਗਾਂ ਨੇ
ਸੰਗੀਤ ਦੇ ਬੋਲ ਬੋਲੇ ਹਨ
ਮੇਰੀ ਰੂਹ
ਅਚਾਨਕ ਗੁਣਗੁਣਾਈ ਹੈ
ਮੇਰੀ ਆਤਮਾ ਨੇ
ਅੱਜ ਫੇਰ
ਰੰਗਾਂ ਦੀ ਬਾਤ ਪਾਈ ਹੈ
3 comments:
bohat hi acha likhia hai ap ji ne sir
Thanks Lachhman ji
bahut khoob!!!
Post a Comment