,

ਸਿਗਰਟ



















    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..
    ਮੇਰੀ ਜ਼ਿੰਦਗੀ ਦੀ ਤਰ੍ਹਾਂ ਹੀ ਇਹ
    ਹੌਲੀ-ਹੌਲੀ ਘਟਦੀ ਜਾ ਰਹੀ ਹੈ
    ਮੇਰੇ ਹੰਝੂਆਂ ਦੇ ਵਾਕਣ ਹੀ
    ਰਾਖ ਬਣ ਡਿੱਗਦੀ ਜਾ ਰਹੀ ਹੈ
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..

    ਇਸਦਾ ਧੂੰਆਂ ਹਿਜਰ ਦੇ
    ਨਾਗ ਦੀ ਤਰ੍ਹਾਂ ਮੇਲਦਾ ਹੈ
    ਭਾਵੇਂ ਹੈ ਮਿਟ ਜਾਣਾ ਇਸ ਨੇ
    ਫਿਰ ਵੀ ਹਵਾ ਨਾਲ ਖੇਲਦਾ ਹੈ
    ਇਸ ਧੂੰਏ ਦੀ ਫਿਤਰਤ ਹੈ ਕਿ
    ਮਿਟ ਜਾਣਾ ਬਸ ਮਿਟ ਜਾਣਾ
    ਕਿਸੇ ਵੇਸਵਾ ਦੀ ਰੀਝ ਵਾਕਣ
    ਹਵਾ ਦੇ ਉੱਪਰ ਲਿਖ ਜਾਣਾ
    ਦਰਦ ਖੁਦ ਦੇ ਸੜਨ ਦਾ
    ਕਲਮ ਬਣ ਲਿਖਦੀ ਜਾ ਰਹੀ ਹੈ
    ਜ਼ਿੰਦਗੀ ਤੋਂ ਹੌਸਲਾ ਲੈ ਕੇ
    ਮੌਤ ਸੰਗ ਧੁਖਦੀ ਜਾ ਰਹੀ ਹੈ
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..

    ਜਨਮ ਤੋਂ ਲੈ ਮਰਨ ਤੱਕ
    ਇਸਨੇ ਹੈ ਧੁਖਦੇ ਰਹਿਣਾ
    ਮੇਰੇ ਵਾਂਗ ਅੰਦਰ ਦੀ ਅੱਗ
    ਦੇ ਨਾਲ ਬਲਦੇ ਰਹਿਣਾ
    ਇਸਨੇ ਕਾਲੇ ਹਨੇਰਿਆਂ 'ਚ
    ਰੱਤੀ ਭਰ ਕੁ ਚਾਨਣ ਕਰਨਾ ਹੈ
    ਨਾ ਕਿਸੇ ਸੂਰਜ ਤੋਂ ਆਸ ਇਹਨੂੰ
    ਆਪਣੇ ਚਾਨਣ 'ਚ ਜਿਉਣਾ ਮਰਨਾ ਹੈ
    ਬਸ ਫਨਾ ਹੋਕੇ ਫਿਜ਼ਾ 'ਚ
    ਹੌਲੀ-ਹੌਲੀ ਰਲਦੀ ਜਾ ਰਹੀ ਹੈ
    ਮੇਰੇ ਵਾੰਗੂ ਗ਼ਮਾਂ ਦੇ ਸੇਕ 'ਚ
    ਹੌਲੀ-ਹੌਲੀ ਮਘਦੀ ਜਾ ਰਹੀ ਹੈ
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..
    ਸਿਗਰਟ ਸੁਲਗਦੀ ਜਾ ਰਹੀ ਜਾ ਰਹੀ ਹੈ..

0 comments:

Post a Comment