,

ਸਾਂਵਲਿਆ


















ਮੈਂ ਬਹੁਤ ਦੇਰ ਹਵਾ ਬਣਕੇ ਮਿਲਦੀ ਰਹੀ....
ਤੂੰ ਮੈਨੂੰ ਤਾਰਿਆਂ' ਚੋਂ ਵੀ ਲੱਭਿਆ...
ਤੇ ਕਦੇ ਕਦੇ ਚੰਨ ਨਾਲ ਮੇਰੀ ਤੁਲਨਾ ਕਰਦਿਆਂ
ਤੂੰ ਭੁੱਲ ਜਾਂਦਾ ਰਿਹਾ
ਕਿ ਚੰਨ ਵਿੱਚ ਦਾਗ ਏ ....
ਕਦੇ ਤੂੰ ਮੈਨੂੰ ਰਾਤ ਦੀ ਰਾਣੀ
ਕਦੇ ਦੁਪਹਿਰ ਖਿੜੀ ਕਹਿੰਦਾ ਸੀ...
ਕਦੇ ਤੂੰ ਜ਼ੁਲਫਾਂ ਦੀ ਤੁਲਨਾ ਘਟਾਵਾਂ ਨਾਲ ਕਰਦਾ ਸੀ ...
ਅੱਖਾਂ ਨੂੰ ਜਾਮ ਕਹਿੰਦਿਆਂ
ਤੂੰ ਮਦਮਸਤ ਜਿਹਾ ਹੋ ਜਾਂਦਾ
ਤੇ ਮੈਨੂੰ ਵੀ ਗਰੂਰ ਜਿਹਾ ਹੋ ਜਾਂਦਾ ਸੀ ...
ਪਰ ਸਾਂਵਲਿਆ ਮੇਰੀ ਇੱਛਾ ਤਾਂ ਹਮੇਸ਼ਾਂ
ਤੇਰੇ ਰੰਗ ਵਿੱਚ ਰੰਗੀ ਜਾਣ ਦੀ ਰਹੀ....

1 comments:

Post a Comment