,

ਰੇਖਾ














ਸ਼ਾਇਦ..
ਨਹੀਂ ਨਹੀਂ
ਸੱਚੀਂ
ਤੂੰ ਸੀਤਾ ਹੀ ਹੈਂ
ਤੇ ਮੈਂ
ਸ਼ਾਇਦ
ਨਹੀਂ ਨਹੀਂ
ਸੱਚੀਂ
ਰਾਵਣ ਹੀ ਹਾਂ
ਸਾਡੀ ਕਹਾਣੀ
ਕੋਈ ਤ੍ਰੇਤਾ ਯੁੱਗ ਦੀ
ਰਮਾਇਣ ਨਹੀ
ਪਰ ਸਾਡੇ ਵਿਚਕਾਰ ਵੀ
ਇੱਕ ਰੇਖਾ ਸੀ
ਉਮਰ ਦੀ,
ਜਾਤ ਦੀ
ਘਰ ਦੀ,
ਸਮਾਜ ਦੀ
ਜਾਂ ਫਿਰ ਡਰ ਦੀ
ਜੋ ਮੈਂ ਕਦੇ
ਪਾਰ ਨਹੀਂ ਕਰ ਸਕਿਆ
ਤੇ ਓਹ
ਤੈਨੂੰ
ਵਿਆਹ ਕੇ ਲੈ ਗਿਆ
ਉਹ ਸੱਚੀਂ
ਨਹੀ ਨਹੀਂ
ਸ਼ਾਇਦ ਰਾਮ ਹੀ ਹੈ ।

1 comments:

  • Unknown   August 2, 2012 at 9:37 AM

    eh best rachna hai apdi.

Post a Comment