,

ਤੇਰੇ ਮੇਰੇ ਵਿਚਾਰ















ਉਂਝ ਵੀ
ਤੇਰੇ ਮੇਰੇ
ਵਿਚਾਰਾਂ ਦੇ
ਸੰਭੋਗ ਚੋਂ
ਬਹਿਸ ਹੀ
ਜੰਮਣੀ ਸੀ
ਇਸ ਲਈ ਹੁਣ
ਮੈਨੂੰ
ਅਫਸੋਸ ਨਹੀਂ ਕਿ
ਮੇਰੇ ਵਿਚਾਰਾਂ ਦੀ
ਕੁੱਖ ਬਾਂਝ ਹੈ
ਚੱਲ ਛੱਡ
ਹੁਣ ਆਪਾਂ
ਤੇਰੇ ਵਿਚਾਰਾਂ ਵਰਗਾ
ਸੋਹਣਾ ਜਿਹਾ
ਕੋਈ ਗੀਤ
ਗੋਦ ਲੈ ਲੈਂਦੇ ਹਾਂ । - © ਮੀਤ ਅਨਮੋਲ

0 comments:

Post a Comment