ਮੇਰੀ ਉਮਰਾ
ਤੇਰਾ ਪ੍ਰੇਮ
ਤੇ ਸਾਡੇ ਮਨ....
ਉੱਡਦਾ ਬੱਦਲ
ਹਿੱਲਦਾ ਪਰਛਾਂਵਾਂ
ਤੇ ਰਾਤ ਦਿਨ .........
ਜਨਮੇ
ਜੀਵੇ
ਤੇ ਮੁੱਕ ਜਾਣੇ .......
ਖਲਾਅ 'ਚੋਂ ਉੱਭਰੇ
ਖਲਾਅ ,ਚ ਉਤਰੇ
ਮੇਰੀ ਉਮਰਾ
ਤੇਰਾ ਪ੍ਰੇਮ
ਤੇ ਸਾਡੇ ਮਨ...
ਅੰਤ ਘੜੀ ਤੋਂ
ਪਹਿਲਾਂ
ਜੀਅ ਲੈਣਾ
ਜੀਅ ਨਾ ਹੋਵੇ
ਤਾਂ ਮਰ ਜਾਣਾ....
ਕਿੰਨਾ ਆਮ ਹੈ
ਸਾਡਾ ਹੋਣਾ
ਤੇ ਕਿੰਨਾ ਗੁੱਝਾ
ਸਾਡਾ ਆਣਾ
ਤੇ ਚਲੇ ਜਾਣਾ........
ਕਿੰਨਾ ਗੁੱਝਾ
ਕਿੰਨਾ ਆਮ .........
ਸਾਡਾ ਹੋਣਾ
ਤੇ ਕਾਇਨਾਤ ਦੀ
ਕੰਬਲੀ ਵਲੇਟ
ਤੁਰੇ ਰਹਿਣਾ .........

0 comments:
Post a Comment