ਕਦੇ ਕਦੇ, ਓਹ ਖ਼ੁਦ ਨੂੰ ਤਵਾਈਫ਼ ਦੇ ਕੋਠੇ 'ਤੇ ਦੇਖਦੀ ਹੈ
ਕਦੇ ਕਦੇ, ਓਹ ਆਪਣੀ ਧੀ ਨੂੰ ਵੀ ਓਥੇ ਦੇਖਦੀ ਹੈ ।
ਨਹੀਂ, ਓਹ ਘਬਰਾ ਕੇ ਕਹਿੰਦੀ ਹੈ :
ਇਹ ਨਹੀਂ ਹੋ ਸਕਦਾ ਹੈ !
ਇਹ ਨਹੀਂ ਹੋ ਸਕਦਾ ਹੈ !
ਹੋ ਸਕਦਾ ਹੈ, ਕੋਈ ਆਵਾਜ਼ ਓਹਨੂੰ ਦੱਸਦੀ ਹੈ
ਇਹ ਹੋ ਸਕਦਾ ਹੈ ।
ਕੋਈ ਐਸਾ ਮੌਸਮ ਆ ਸਕਦਾ ਹੈ, ਜਦ
ਤੁਹਾਡੇ ਕੋਲ ਖਾਣ ਨੂੰ ਰੋਟੀ ਨਾ ਹੋਵੇ,
ਪਹਿਨਣ ਨੂੰ ਕੱਪੜਾ ਨਾ ਹੋਵੇ,
ਤੇ ਸਿਰ ਢਕਣ ਨੂੰ ਛੱਤ ਨਾ ਹੋਵੇ..
ਕਿੰਨਾ ਚਿਰ ਦੇਖੇੰਗੀ ਧੀ ਨੂੰ ਤੂੰ ਭੁਖੀ ਮਰਦੀ ?
ਸੜਕਾਂ 'ਤੇ ਨੰਗੀ ਬੈਠੀ ?
ਕਿੰਨਾ ਚਿਰ ਚੱਲੇਗੀ
ਹਾਲਾਤ ਦੇ ਅੱਗੇ, ਜ਼ਿਦ ਤੇਰੀ ?
ਓਹ ਤੇਰੇ ਵਰਗੀਆਂ ਹੀ ਔਰਤਾਂ ਸਨ
ਓਹ ਤੇਰੀ ਧੀ ਵਰਗੀਆਂ ਹੀ ਕੁੜੀਆਂ ਸਨ
ਜੋ ਕਿਸੇ ਹਨੇਰੀ ਵੱਸ, ਓਥੇ ਜਾ ਡਿਘੀਆਂ |
ਮੌਸਮ ਦਾ ਕੀ ਭਰੋਸਾ
ਕੀ ਪਤਾ ਇਹ ਕੀਹਦੇ ਨਾਲ ਕੀ ਕਰ ਦੇਵੇ
ਓਹ ਜੋ ਚੰਦ ਸਿੱਕਿਆਂ ਲਈ ਰੁਲਦੀਆਂ ਹਨ
ਬਦਨਾਮੀ ਵਿਚ ਜੀਉਂਦੀਆਂ ਤੇ ਮਰਦੀਆਂ ਹਨ
ਉਨ੍ਹਾਂ ਤੋਂ ਆਪਣੇ ਆਪ ਨੂੰ
ਤੇ ਆਪਣੀ ਧੀ ਨੂੰ, ਵਖਰੀਆਂ ਨਾ ਸਮਝਿਆ ਕਰ
ਕਿਉਂਕਿ ਕਮਰੇ ਤੇ ਕੋਠੇ ਦਾ
ਸਿਰਫ਼ ਇੱਕ ਕਦਮ ਦਾ ਫ਼ਾਸਲਾ ਹੁੰਦਾ ਹੈ |

0 comments:
Post a Comment