,

ਕਵਿਤਾ




















ਅਲਵਿਦਾਵਾਂ ਦੇ ਦੌਰ ਵਿੱਚ
ਜੇ ਕਦੀ ਤੈਨੂੰ ਅਲਵਿਦਾ ਕਹਿਣਾ ਵੀ ਪਿਆ
ਮੈਂ ਆਪਣਾ ਕੁਝ ਕੁ ਸਰਮਾਇਆ
ਤੇਰੇ ਨਾਮ ਕਰ ਕੇ ਜਾਵਾਂਗੀ |

ਕੁਝ ਬੇ-ਤਰਤੀਬ ਪੰਨੇ,
ਕੁਝ ਅਧ-ਲਿਖੀਆਂ ਗਜ਼ਲਾਂ
ਅਤੇ ਕੁਝ ਕੁ ਅਨ-ਸੁਲਝੇ ਸਵਾਲ ਵੀ |

ਪਰ ਜਦ ਕਦੀ ਵੀ ਮੇਰਾ
ਵਾਪਿਸ ਆਉਣ ਹੋਇਆ
ਮੈਂ ਆਪਣਾ ਸਰਮਾਇਆ ਵਾਪਿਸ ਲੈਣਾ ਹੈ
ਸੂਦ ਸਮੇਤ |

ਇੰਝ ਕਰੀਂ
ਇਹਨਾਂ ਬੇ-ਤਰਤੀਬ ਪੰਨਿਆਂ ਨੂੰ
ਇੱਕ ਤਰਤੀਬ ਦੇ ਕੇ ਵੇਖੀਂ ,
ਇਹਨਾਂ ਅਧ-ਲਿਖੀਆਂ ਗਜ਼ਲਾਂ ਦੇ
ਪੂਰੇ ਨਾ ਹੋਣ ਦੀ ਵਜਾਹ ਲਭੀੰ
ਅਤੇ ਇਹਨਾਂ ਅਨ-ਸੁਲਝੇ ਸੁਆਲਾਂ ਦੇ
ਜੁਆਬ ਲਭਣ ਦੀ ਕੋਸ਼ਿਸ਼ ਕਰੀਂ |

ਜਿਸ ਦਿਨ ਇਹ ਸਭ ਹੋ ਜਾਵੇ
ਬੇਸ਼ੱਕ
ਇਕ ਵਾਰ ਮੈਨੂੰ ਵਾਪਿਸ ਆਉਣ ਲਈ ਕਹੀੰ |

ਪਰ ਪਤਾ ਤੈਨੂੰ ਵੀ ਹੈ,
ਮੈਨੂੰ ਵੀ
ਬੜਾ ਹੀ ਔਖਾ ਹੁੰਦਾ ਹੈ
ਅਸਲ ਨਾਲੋਂ
ਸੂਦ ਮੋੜਨਾ !! ('ਪੁੰਗਰਦੇ ਹਰਫ਼' ਵਿੱਚੋਂ )

0 comments:

Post a Comment