ਉਦਾਸ ਚਿਹਰੇ
ਕਮਜੋਰੀ
ਅੱਖਾਂ 'ਚ ਡਰ
ਲੰਬੇ ਸਮਿਆਂ ਤੋਂ
ਚੱਲੀ ਆ ਰਹੀ ਚੁੱਪ
ਫਟੇ ਕੱਪੜੇ
ਅੰਦਰ ਨੂੰ ਵੜੇ ਹੋਏ ਢਿੱਡ
ਗੰਦੇ ,ਮੈਲੇ ਹੱਥ
ਦਿਨ ਤੇ ਰਾਤ ਨੂੰ
ਸਿਰਫ ਤੇ ਸਿਰਫ ਕੰਮ
ਕਿਸੇ ਵਾਸਤੇ
ਇਮਾਰਤਾਂ ਬਣਾਉਂਦੇ
ਪਰ ਕੋਈ ਸਬੰਧ ਨਹੀ
ਇਮਾਰਤ ਬਣਨ ਤੋਂ ਬਾਅਦ
ਉਹਨਾਂ ਦਾ ਘਰ ,ਇਮਾਰਤ ਝੁੱਗੀ
ਕਦੇ ਕਦੇ ਉਹ ਖੁਦ ਲਈ ਸੋਚਦੇ ਨੇ
ਉਹ ਸ਼ਰਾਬ 'ਤੇ ਪੈਸੇ ਖਰਚਦੇ
ਰੇਡਿਓ ਸੁਣਦੇ
ਵਿਵਧ ਭਾਰਤੀ ਹਮੇਸ਼ਾ
ਇੱਕ ਭਾਵਨਾ ਭਰਿਆ
ਗੀਤ ਸੁਣਾਉਂਦਾ ਹੈ
"ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ "

0 comments:
Post a Comment