ਸੂਹੇ ਖਾਬਾਂ ਦੇ ਸੁਨਹਰੀ ਫੁੱਲ ਚੁਣਦਾ ਫਿਰੀਂ
ਸੱਚ ਜਾਣ ਲੈ ਤੂੰ ਸੁਪਨੇ ਵੀ ਬੁਣਦਾ ਫਿਰੀਂ ।
ਪਹਿਲਾਂ ਕੱਢ ਲੈ ਵੇ ਜੀਆ ਅੱਡੀ ਆਪਣੀ ਦਾ ਕੰਡਾ
ਫੇਰ ਹੋਰਾਂ ਦਿਆਂ ਰਾਹਾਂ ਚੋਂ ਵੀ ਚੁਣਦਾ ਫਿਰੀਂ ।
ਤੇਰੇ ਅੰਦਰੋਂ ਜੋ ਆਓਂਦੀ ਹੈ ਆਵਾਜ਼ ਪਹਿਲਾਂ ਸੁਣ
ਫੇਰ ਹੋਰਾਂ ਦੀਆਂ ਆਖੀਆਂ ਵੀ ਸੁਣਦਾ ਫਿਰੀਂ ।
ਕਦੀ ਐਨਿਆਂ ਦੀ ਭੀੜ ਵਿਚੋਂ ਯਾਰ ਤਾਂ ਪਛਾਨ
ਫੇਰ ਠੋਡੀ ਤੇ ਵੀ ਪੰਜ ਦਾਣਾ ਖੁਣਦਾ ਫਿਰੀਂ ।
ਮਿੱਟੀ ਆਪਣੇ ਹਿੱਸੇ ਦੀ ਪਹਿਲਾਂ ਛਾਣ ਲੈ "ਵਿਵੇਕ"
ਪਿਛੋਂ ਦੁਨਿਆ ਦਾ ਦੁਧ ਪਾਣੀ ਪੁਣਦਾ ਫਿਰੀਂ ।

0 comments:
Post a Comment