,

ਸ਼ੀਸ਼ਾ




















ਛੋਟੇ ਹੁੰਦਿਆਂ ਮੇਰਾ ਤਾਂ
ਮਾਂ ਹੀ ਸ਼ੀਸ਼ਾ ਸੀ,
ਨਵਾ ਕੇ, ਸੋਹਣੇ ਕੱਪੜੇ ਪਾ ਕੇ,
ਅੱਖੀਂ ਕੱਜਲ ਰਚਾ ਕੇ,
ਪਿੱਠ 'ਤੇ ਥਾਪੀ ਮਾਰ
ਕਹਿ ਦਿੰਦੀ ਸੀ ਮਾਂ,
ਬਣ ਗਿਆ ਮੇਰਾ
ਪੁੱਤ ਜੈਂਟਲਮੈਨ
ਇੰਝ ਲੱਗਦਾ ਜਿਵੇਂ
ਜੈਂਟਲਮੈਂਨ ਕੋਈ ਵਾਲਾ
ਹੀ ਸੋਹਣਾ ਬੰਦਾ ਹੋਵੇ
ਤਸੱਲੀ ਕਰਾ ਦਿੰਦੀ ਸੀ
ਮਾਂ ਦੀ ਇਕੋ ਸਤਰ
ਫਿਰ ਫ਼ਿਕਰ ਨਹੀਂ ਰਹਿੰਦਾ
ਸੀ ਸ਼ੀਸ਼ਾ ਵੇਖਣ ਦਾ
..ਛੋਟੇ ਹੁੰਦਿਆਂ ਮੇਰਾ ਤਾਂ
ਮਾਂ ਹੀ ਸ਼ੀਸ਼ਾ ਸੀ

0 comments:

Post a Comment