,

ਗਜ਼ਲ
















ਹੁਸਨ 'ਤੇ ਮਾਣ ਕਿਹਾ ,ਇਸ਼ਕ ਦਾ ਦਾਆਵਾ ਕਾਹਦਾ 
ਕੁਝ ਵੀ ਜਦ ਆਪਣਾ ਨਹੀਂ ਹੈ ਤਾਂ ਵਿਖਾਵਾ ਕਾਹਦਾ 

ਰੂਪ ਜਦ ਓਹੀ ਰਿਹਾ ਫਿਰ ਮੈਂ ਛਲੇਡਾ ਕਿੱਦਾਂ 
ਬਾਤ ਜਦ ਬਦਲੀ ਨਹੀਂ ਹੈ ਤਾਂ ਛਲਾਵਾ ਕਾਹਦਾ 

ਉਥਲ -ਪੁਥਲ ਵੀ ਬਹੁਤ ਹੈ ਤੇ ਹਰਾਰਤ ਵੀ ਬੜੀ 
ਤੋੜ ਕੇ ਤਹਿ ਨਾ ਨਿਕਲ ਸਕਿਆ ਤਾਂ ਲਾਵਾ ਕਾਹਦਾ 

ਜੇ ਸਿਮਟ ਮੈਂ ਨਾ ਸਕਾਂ ਮੇਰਾ ਸਮਰਪਣ ਕੈਸਾ 
ਸਾਂਭ ਮੈਨੂੰ ਨਾ ਸਕੇ ਤੇਰਾ ਕਲਾਵਾ ਕਾਹਦਾ

ਜੇ ਮਿਥੇ ਛਿਨ ਤੋਂ ਇਧਰ ਨਾ ਹੀ ਉਧਰ ਹੋ ਸਕਦੀ
ਮੌਤ ਫਿਰ ਦਿੰਦੀ ਭਲਾ ਮੈਨੂੰ ਡਰਾਵਾ ਕਾਹਦਾ

1 comments:

  • Unknown   March 21, 2013 at 3:22 AM

    wah great poetry.....................

Post a Comment