ਤੀਰ ਨਾ ਬਣ ਜਾਵੇ ਸ਼ਮਸ਼ੀਰ ਨਾ ਬਣ ਜਾਵੇ ।
ਅੱਖਾਂ 'ਚੋ ਵਹਿੰਦਾ ਕਿਤੇ ਨੀਰ ਨਾ ਬਣ ਜਾਵੇ ।
ਲੁੱਕ ਲੁੱਕ ਕੇ ਕਰ ਸੱਜਣਾ ਰੌਲਾ ਨਾ ਪਾ ਐਵੇਂ,
ਸਾਡਾ ਇਸ਼ਕ਼ ਕਿਸੇ ਅੱਖ ਦਾ ਟੀਰ ਨਾ ਬਣ ਜਾਵੇ ।
ਹਸਦਾ ਖੇਡਦਾ ਰਹਿ, ਤੂੰ ਰੰਗ ਮਾਣ ਜਮਾਨੇ ਦੇ,
ਮੇਰਾ ਇਸ਼ਕ਼ ਤੇਰੇ ਪੈਰੀਂ ਜੰਜੀਰ ਨਾ ਬਣ ਜਾਵੇ ।
ਚਿੱਤਰਕਾਰ ਹੋਕੇ ਦੂਰ ਰਹਿੰਦਾ ਹਾਂ ਰੰਗਾਂ ਤੋਂ,
ਡਰਦਾ ਹਾਂ ਕਿ ਤੇਰੀ ਤਸਵੀਰ ਨਾ ਬਣ ਜਾਵੇ ।
ਕਰ ਮੇਰੇ ਨਾਲ ਹੱਸ ਕੇ ਕੋਈ ਗੱਲ ਕਿ ਇਹ
ਤੇਰੀ ਬੇਰੁਖੀ ਮੇਰੀ ਤਕਦੀਰ ਨਾ ਬਣ ਜਾਵੇ ।
ਮੀਤ, ਬਹਿ ਮਸਲਾ ਦਿਲ ਦਾ ਹੱਲ ਕਰ ਲਈਏ,
ਏ ਦਰਦ ਮੁਹੱਬਤ ਦਾ ਕਸ਼ਮੀਰ ਨਾ ਬਣ ਜਾਵੇ ।

0 comments:
Post a Comment