,

ਗ਼ਜ਼ਲ



















ਤੂੰ ਵਿਦਾ ਹੋਇਓਂ ਮੇਰੇ ਦਿਲ 'ਤੇ ਉਦਾਸੀ ਛਾ ਗਈ ।
ਪੀੜ ਦਿਲ ਦੀ ਬੂੰਦ ਬਣ ਕੇ ਅਖੀਆਂ ਦੇ ਵਿਚ ਆ ਗਈ ।
ਦੂਰ ਤਕ ਮੇਰੇ ਨੈਣ ਤੇਰੀ ਪੈੜ ਨੂੰ ਚੁੰਮਦੇ ਰਹੇ,
ਫੇਰ ਤੇਰੀ ਪੈੜ ਨੂੰ ਰਾਹਾਂ ਦੀ ਮਿੱਟੀ ਖਾ ਗਈ ।
ਟੁਰਨ ਤੋਂ ਪਹਿਲਾਂ ਸੀ ਤੇਰੇ ਪੂਰੇ ਜੋਬਨ 'ਤੇ ਬਹਾਰ,
ਟੁਰਨ ਮਗਰੋਂ ਵੇਖਿਆ ਕਿ ਹਰ ਕਲੀ ਮੁਰਝਾ ਗਈ ।
ਓਸ ਦਿਨ ਪਿੱਛੋਂ ਅਸਾਂ ਨਾ ਬੋਲਿਆ ਨਾ ਵੇਖਿਆ,
ਇਹ ਜ਼ਬਾਂ ਖਾਮੋਸ਼ ਹੋ ਗਈ ਤੇ ਨਜ਼ਰ ਪਥਰਾ ਗਈ ।
ਇਸ਼ਕ਼ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਓਂ,
ਅੰਤ ਉਹੀਓ ਪੀੜ 'ਸ਼ਿਵ' ਨੂੰ ਖਾਂਦੀ ਖਾਂਦੀ ਖਾ ਗਈ ।

0 comments:

Post a Comment