ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।
ਹੌਲੀ ਹੌਲੀ ਜੀ ਪਰਚਾਣ ਦੀ ।
ਚੰਗਾ ਹੋਇਆਂ ਤੂੰ ਪਰਾਇਆ ਹੋ ਗਿਉਂ
ਮੁੱਕ ਗਈ ਚਿੰਤਾ ਤੇਨੂੰ ਅਪਨਾਣ ਦੀ ।
ਮਰ ਤਾਂ ਜਾਂ ਪਰ ਡਰ ਹੈ ਦੱਮਾਂ ਵਾਲਿਉ
ਧਰਤੀ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ ।
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ
ਲੈ ਕੇ ਮੁੜ ਹਿੰਮਤ ਨਹੀਂ ਪਰਤਾਣ ਦੀ ।
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ
ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ ।

0 comments:
Post a Comment