ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ ।
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ ।
ਇਸ਼ਕ਼ ਨੇ ਜੋ ਕੀਤੀਆਂ ਬਰਬਾਦੀਆ,
ਮੈਂ ਉਹਨਾਂ ਬਰਬਾਦੀਆਂ ਦਾ ਸਿਖਰ ਹਾਂ ।
ਮੈਂ ਤੇਰੀ ਮੇਹ੍ਫਿਲ ਦਾ ਬੁਝਿਆ ਇਕ ਚਿਰਾਗ,
ਮੈਂ ਤੇਰੇ ਹੋਂਠਾਂ ਚੋਂ ਕਿਰਿਆ ਜ਼ਿਕਰ ਹਾਂ ।
ਇਕ ਕੱਲੀ ਮੌਤ ਹੈ ਜਿਸਦਾ ਇਲਾਜ,
ਚਾਰ ਦਿਨ ਦੀ ਜ਼ਿੰਦਗੀ ਦਾ ਫਿਕਰ ਹਾਂ ।
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ,
ਮੈਂ ਉਹਦੇ ਨੈਣਾਂ ਦੀ ਗੂੰਗੀ ਨਜ਼ਰ ਹਾਂ ।
ਮੈਂ ਤਾਂ ਬਸ ਆਪਣਾ ਹੀ ਚੇਹਰਾ ਵੇਖਿਆ,
ਮੈਂ ਵੀ ਇਕ ਦੁਨੀਆ ‘ਚ ਕੈਸਾ ਬਸ਼ਰ ਹਾਂ ।
ਕਲ ਕਿਸੇ ਸੁਣਿਆ ਹੈ ਸ਼ਿਵ ਨੂੰ ਕਹਿੰਦਿਆਂ,
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ ।

0 comments:
Post a Comment