,

ਗ਼ਜ਼ਲ




















ਰਾਤ ਗਈ ਕਰ ਤਾਰਾ ਤਾਰਾ ।
ਹੋਇਆ  ਦਿਲ ਦਾ ਦਰਦ ਅਧਾਰਾ ।
ਰਾਤੀਂ ਈਕਣ ਸੜਿਆ ਸੀਨਾ,
ਅੰਬਰ ਟਪ ਗਿਆ ਚੰਗਿਆੜਾ ।
ਅੱਖਾਂ ਹੋਈਆਂ ਹੰਝੂ ਹੰਝੂ ,
ਦਿਲ ਦਾ ਸ਼ੀਸ਼ਾ ਪਾਰਾ ਪਾਰਾ ।
ਹੁਣ ਤਾਂ ਮੇਰੇ ਦੋ ਹੀ ਸਾਥੀ ,
 ਇਕ ਹੌਕਾ ਇਕ ਹੰਝੂ ਖਾਰਾ ।
ਮੈਂ ਬੁੱਝੇ ਦੀਵੇ ਦਾ ਧੂਆਂ ,
ਕਿੰਝ ਕਰਾਂ ਰੋਸ਼ਨ  ਦੁਆਰਾ ।
ਮਰਨਾ ਚਾਹਿਆ ਮੌਤ ਨਾ ਆਈ, 
ਮੌਤ ਵੀ ਮੈਨੂੰ ਦੇ ਗਈ ਲਾਰਾ ।
ਨਾ ਛੱਡ ਮੇਰੀ ਨਬਜ਼ ਮਸੀਹਾ, 
ਗ਼ਮ ਦਾ ਮਗਰੋਂ ਕੌਣ ਸਹਾਰਾ ।

0 comments:

Post a Comment