ਸਿਖ਼ਰ ਦੁਪਹਿਰ ਸਿਰ ‘ਤੇ, ਮੇਰਾ ਢੱਲ ਚਲਿਆ ਪਰਛਾਵਾਂ ।
ਕਬਰਾਂ ਉਡੀਕਦੀਆਂ, ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ।।
ਜ਼ਿੰਦਗੀ ਦਾ ਥਲ ਤਪਦਾ, ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ।
ਦੁਖਾਂ ਵਾਲੀ ਗਹਿਰ ਚੜੀ, ਵਗੇ ਗਮਾਂ ਵਾਲੀ ਤੇਜ਼ ਹਨੇਰੀ ।
ਮੈਂ ਵੀ ਕੇਹਾ ਰੁੱਖ ਚੰਦਰਾ, ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ।।
ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁੱਖ ਨਾ ਕਿਸੇ ਨੇ ਜਾਣੇਆ ।
ਲੱਖਾਂ ਮੇਰੇ ਸੀਸ ਚੁੰਮ ਗਏਪਰ ਮੁੱਖੜਾ ਨਾ ਕਿਸੇ ਵੀ ਪਛਾਣਿਆ ।
ਅੱਜ ਇਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਵਾਂ ।।
ਹਿਜਰਾਂ ‘ਚ ਸੜਦੇ ਨੇ , ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ ।
ਉਮਰਾਂ ਤਾਂ ਮੁੱਕ ਚੱਲੀਆਂ, ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ ।
ਰੱਜ ਰੱਜ ਝੂਠ ਬੋਲਿਆ, ਮੇਰੇ ਨਾਲ ਚੰਦਰਿਆ ਕਾਵਾਂ ।।

0 comments:
Post a Comment