ਉਹ ਉਦੋਂ ਹੱਸ ਪਈ
ਜਦੋਂ ਸਾਰੀਆਂ ਰੋਂਦੀਆਂ ਨੇ ।
ਗ਼ਰੀਬ ਪਿਉ ਨੇ
ਥੁੜਾਂ...
ਮਜਬੂਰੀਆਂ...
ਲਾਚਾਰੀਆਂ ਸੰਗ
ਦੋ ਚਾਰ ਹੁੰਦੇ
ਸਿਰ ਤੋੜ ਕੋਸ਼ਿਸ਼ਾਂ
ਬਾਅਦ ਲੱਭ ਹੀ ਲਿਆ
"ਇੱਕ ਯੋਗ ਵਰ"
ਰਾਣੀ ਧੀ ਲਈ
..................
ਡੋਲ੍ਹੀ ਚੜ੍ਹਦੀ
ਉਹ ਹੱਸ ਪਈ ਅਚਾਨਕ
ਆਪ ਮੁਹਾਰੇ-ਸੁੱਤੇ ਸਿੱਧ ।
ਬਾਬਲ ਸਿਰੋਂ
ਪਰਬਤਾਂ ਦਾ ਭਾਰ
ਲੱਥਦੇ ਤੱਕ--ਸੋਚ ।
ਉਹ ਉਦੋਂ ਹੱਸ ਪਈ
ਜਦੋਂ ਸਾਰੀਆਂ
ਰੋਂਦੀਆਂ ਨੇ ।

0 comments:
Post a Comment