ਰਚਨਾ ਦਾ ਰੂਪ ਭਾਵੇ ਕੋਈ ਵੀ ਹੋਵੇ ਕਿਸੇ ਦੇ ਵੀ ਜਿਹਨ ਵਿਚੋ ਉਪਜੇ,
ਉਸ ਦਾ ਸੋਮਾ ਸਿਰਫ ਇਕ ਹੈ ਉਹ ਅਹਿਸਾਸਾ ਦੀ ਮਹੁਤਾਜ ਨਹੀ ਸਗੋ ਅਹਿਸਾਸਾ ਨੂੰ ਸਿਰਜਦੀ ਖਿਆਲਾ ਨੂੰ ਬੁਣਦੀ ਆਪ ਮੁਹਾਰੇ,
ਮੈਨੂੰ ਜਾਪਦੇ ਰਚਨਾ ਦਾ ਜਨਮ ਧੁਰ ਤੋ ਹੁੰਦਾ,
ਫਿਰ ਧੁਰ ਤੋ ਆਤਮਾ ਤੱਕ ਦਾ ਸਫਰ ਕਰਦਿਆ
ਉਹ ਆਕਾਰ ਧਾਰਨ ਕਰਦੀ,
ਆਤਮਾ ਤੋ ਮਨ ਤੱਕ ਦੇ ਫਾਸਲੇ ਵਿਚ
ਉਹ ਅਹਿਸਾਸ ਅਤੇ ਖਿਆਲ ਜਾਹਿਰ ਕਰਦੀ ,
ਤੇ ਫਿਰ ਉਤਰ ਜਾਦੀ ਉਸ ਪਲੇਟਫਾਰਮ ਤੇ
ਜੋ ਉਸਦੀ ਅਸਲ ਤੇ ਅੰਤਲੀ ਮੰਜਿਲ ਤੋ ਇਕ ਕਦਮ ਉਰਾਂ ਹੁੰਦਾ,
ਹੋ ਸਕਦਾ ਇਹ ਸਟੇਸ਼ਨ ਕਾਗਜ ਹੋਣ ਜਾ
ਲਿਖਣ ਲਈ ਵਰਤਿਆ ਕੋਲਾ ਤੇ ਬਿਨਾ ਕਲੀ ਵਾਲੀ ਕੰਧ ਹੋਵੇ,
ਹੋ ਸਕਦੇ ਇਹ ਸਟੇਸ਼ਨ ਕੈਨਵਸ ਹੋਵੇ ਜਾ
ਮੁਸਵਰ ਦੀ ਇਕ ਉਗਲ ਤੇ ਮਿੱਟੀ ਦੀ ਸਤਹ ਹੋਵੇ,
ਪਰ ਹਾਂ ਹਰ ਰਚਨਾ ਨੂੰ ਜਾਹਿਰ ਕਰਨਾ ਵੀ ਜਰੂਰੀ ਤਾ ਨਹੀ ਹੁੰਦਾ,
ਹੋ ਸਕਦੇ ਤੁਸੀ ਜੋ ਜਾਹਿਰ ਨਹੀ ਕਰ ਸਕੇ ਇਕ ਅਰਸੋ ਤੋ
ਉਹ ਸ਼ਾਹਕਾਰ ਹੋ ਨਿਭੜੇ,
ਕਿਉਕਿ ਸਟੇਸ਼ਨਾ ਦੀ ਅਹਿਮੀਅਤ ਸਿਰਫ ਰੇਲਾ ਦੇ ਆਉਣ ਕਾਰਨ ਹੀ ਹੁੰਦੀ ਹੈ,
ਤੇ ਰਚਨਾ ਜਾਹਿਰ ਕਰਨ ਵਾਲੇ ਸਾਧਨ ਸਦਾ ਰਚਨਾ ਦੇ ਪੈਰੋਕਾਰ ਤੇ ਚੇਲੇ ਰਹੇ ਨੇ,
ਰਚਨਾ ਆਪ ਮੁਹਾਰੇ ਆਉਦੀ ਤੇ
ਆਪਣੀ ਬੁਕਲ ਵਾਲੀ ਲੋਈ ਮੈਨੂੰ ਦੇ ਜਾਦੀ
ਜਿਸ ਵਿਚ ਹਮੇਸ਼ਾ ਮੈ ਇਕ ਭੇਦ ਇਕ ਰਮਜ ਮਹਿਸੂਸ ਕਰਦਾ
ਤੇ ਫਰੋਲਦਾ ਰਹਿੰਦਾ ਇਸ ਲੋਈ ਦੇ ਬੰਬਲਾ ਨੂੰ ਕਿ ਸ਼ਾਇਦ ਗਵਾਹ ਬਣ ਸਕਾ
ਕਿ ਇਹ ਮੇਰੀ ਜਾਈ ਹੈ ਮੈ ਰਚਿਆ ਇਸ ਸਭ ਜੋ ਜਾਹਿਰ ਹੋਇਆ
ਪਰ ਸਭ ਬੇਅਰਥ ਤੇ ਨਿਹਫਲ ।
ਰਚਨਾ ਦੀ ਕੋਈ ਕਿਸਮ ਹੁੰਦੀ ਹੈ ਮੈ ਨਹੀ ਮੰਨਦਾ
ਭਲਾ ਜੋ ਅਚਾਨਕ ਵਾਪਰ ਜਾਵੇ ਉਹ ਤਾ ਕੋਈ ਦੁਰਘਟਨਾ ਜਾ ਕੋਈ ਹਾਦਸਾ ਹੁੰਦਾ
ਤੇ ਹਾਦਸਿਆ ਦੀ ਕਿਸੇ ਕਿਸਮ ਬਾਰੇ ਅਜੇ ਤੱਕ ਮੈ ਨਹੀ ਸੁਣਿਆ
ਕਹਿ ਸਕਦੇ ਹਾ ਕਿ ਰਚਨਾ ਦੇ ਵਾਹਕ ਇਸ ਸਮੇ ਤੇ ਬਹੁਤ ਘੱਟ ਨਜਰ ਆਉਦੇ ਨੇ
ਪਰ ਜਿਹਨਾ ਨੂੰ ਇਹ ਮਿਲਦੀਆ ਨੇ ਉਹਨਾ ਕੋਲ ਰਾਹ ਵਿਚ ਕਤਲ ਹੋ ਜਾਣ ਦਾ ਡਰ ਸਦੀਵੀ ਬਣਿਆ ਰਹਿੰਦਾ,
ਪਰ ਮੈ ਦੇਖੇ ਨੇ
ਸ਼ਾਹਕਾਰ ਰਚਨਾਵਾ ਦੇ ਵਾਹਕ
ਅਕਸਰ ਝੂਮਦੇ ਮਿਲਦੇ ਸੀ ਆਪਣੀ ਚੁੱਪ ਵਿਚਲੇ ਰਸਤਿਆ ਤੇ,
ਪਰ ਮੈ ਸੁਣਦਾ ਹਵਾ ਨੂੰ ਇਨਾ ਰਸਤਿਆ ਦੇ ਮੀਲ ਪੱਥਰਾ ਦੇ ਕੰਨਾ ਵਿਚ ਇਹ ਕਹਿੰਦਿਆ ,
ਕੋਈ ਨਹੀ ਆਇਆ ਲੈਣ ਉਸਨੁੰ ਜੋ ਬੈਠੀ ਸੀ ਧੁਰ ਦਰਗਾਹੋ ਆਣ ਕੇ,ਸਫਰ ਕਰਨ ਲਈ ,
ਆਕਾਰ ਪਰਵਾਨਗੀ ਲਈ ਤੇ ਅੰਤਲੀ ਛੋਹ ਨੂੰ ਤਰਸਦੀ ,
ਸੁਣਿਆ ਕਿ ਰਚਨਾ ਅੰਦਰ ਤੱਕ ਉਤਰ ਜਾਦੀ ਹੈ ਪਰ ਕਿਸ ਤਰਾ?
ਕਿਸੇ ਸਟੇਸ਼ਨ ਤੇ ਗੱਡੀ ਚੋ ਉਤਰੇ ਯਾਤਰੀ ਵਾਗ ਕੋਈ ਰਚਨਾ ਕਿਸ ਤਰਾ ਆਤਮਾ ਦੀ ਖੁਰਾਕ ਬਣ ਧੁਰ ਤੇ ਵਿਚਰ ਸਕਦੀ ?
ਪਰ ਇਹ ਵੀ ਸੱਚ ਜਾਪਦੇ ਰਚਨਾ ਧੁਰ ਤੋ ਪੈਦਾ ਹੋਈ ਤੇ ਧੁਰ ਤੱਕ ਦਾ ਸਫਰ ਤੈਅ ਕਰਦੀ ਪਹੁੰਚ ਜਾਦੀ ਹੈ ਧੁਰ ਤੱਕ
ਜੋ ਜਿਥੋ ਜਨਮੇਗਾ ਉਥੋ ਹੀ ਖਤਮ ਤੇ ਮੁਕਤ ਹੋ ਸਕਦੇ ,
ਸ਼ਇਦ ਇਹੋ ਅਸੂਲ ਹੈ ਕੁਦਰਤ ਦਾ ਜੋ ਅਕਸਰ ਸਾਡੇ ਸਾਹਮਣੇ ਵਿਚਰਦਾ ਰਚਨਾ ਦੇ ਮਾਧਿਅਮ ਰਾਹੀ ....
ਕਿਉ ਕਿ ਸਭ ਯਾਤਰਾ ਵਿਚ ਹਨ........ ।

0 comments:
Post a Comment