,

ਮੇਰੇ ਕੁਝ ਹਾਇਕੂ ( ਮੀਤ ਅਨਮੋਲ )














ਸੱਪਣੀਆਂ ਦਾ ਟੋਲਾ
ਹਰੇ ਘਾਹ ਦਾ ਮੈਦਾਨ
ਜੋਗੀ ਨੰਗੇ ਪੈਰੀਂ
..........................
ਹਿੱਸੇ ਆਇਆ
ਨਾ ਖ਼ੱਤ ਨਾ ਮਾਹੀ
ਅੱਖਾਂ ਦੀ ਸੋਜ
..........................
ਮਾਹੀ ਰਾਹ ਭੁੱਲਾ
ਦੀਵਿਓਂ ਤੇਲ ਮੁੱਕਾ
ਮਸਿਆ ਦੀ ਰਾਤ
..........................
ਗੂੰਗੇ ਨਗਾਰੇ
ਸਮਾਧੀ ਦੀ ਅਵਸਥਾ
ਅਖੀਰ ਨਾਸਤਕ
.........................
ਆਸਮਾਨ ਚੁਮੇਂ
ਧਰਤ ਦੁਮੇਲ ਤੇ ਜਾ
ਕੋਠੇ ਤਕਾਂ ਮੈਂ
.........................
ਉਠਦੇ ਬਹਿੰਦੇ
ਕੋਲ ਰਹਿੰਦੇ
ਦਿਲਾਂ ਤੋਂ ਦੂਰ
.........................
ਲੰਬੀ ਬੇਰੋਜ਼ਗਾਰੀ
ਟੱਬਰ ਭੁੱਖੇ ਢਿੱਡ
ਯਾਰਾਂ ਦਾ ਕੋਰਾ ਜਵਾਬ
........................
ਪੰਖੁੜੀਆਂ ਜੁੜੀਆਂ
ਗੁਲਾਬ ਬਣਿਆ
ਮੇਰਾ ਵੇਹੜਾ ਬਗੀਚਾ

0 comments:

Post a Comment